ਪੰਨਾ:ਜਲ ਤਰੰਗ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਨਹੀਂ ਤੇ ਸਾਥੋਂ ਨਹੀਂ ਪੁਗਦੀਆਂ,
ਅੱਜ ਪ੍ਰੀਤਾਂ ਹੋਣ ਖ਼ੁਆਰ ਨੀ!


ਬਸ, ਅੱਖ-ਮਟੱਕਾ ਹੁੰਦਿਆਂ
ਗਏ ਦਿਲਾਂ ਦੇ ਚੈਨ ਕਰਾਰ ਨੀ!
ਮੈਂ ਪੈਦਲ ਗੇੜੇ ਕੱਢਦਾ,
ਤੂੰ ਸੈਕਲ ਤੇ ਅਸਵਾਰ ਨੀ!
ਮੈਂ ਤੈਨੂੰ ਆਖਾਂ, ‘ਰਾਧਕਾਂ’,
ਤੂੰ ਮੈਨੂੰ ‘ਕ੍ਰਿਸ਼ਨ ਮੁਰਾਰ’ ਨੀ!
ਮੈਂ ਚਾਹਾਂ, ਫੁਲ ਨੂੰ ਤੋੜ ਲਾਂ,
ਤੂੰ ਚਾਹੇਂ, ਚੋਭਾਂ ਖ਼ਾਰ ਨੀ!
ਮੈਂ ਆਖਾਂ, ਚਲੀਏ ਸੈਰ ਨੂੰ,
ਤੂੰ ਭਾਲੇਂ ਮੋਟਰਕਾਰ ਨੀ!
ਮੈਂ ਆਸ਼ਕ ਬਣ ਬਣ ਦੱਸਦਾ,
ਤੂੰ ਢੂੰਡੇਂ ਖ਼ਿਦਮਤਗਾਰ ਨੀ!
ਮੈਂ ਬਣ ਠਣ ਕੇ ਨਿਤ ਆਉਂਦਾ,
ਤੂੰ ਫੈਸ਼ਨ ਦੀ ਸਰਕਾਰ ਨੀ!
ਬਿੰਦੀ ਤੇ ਪਾਊਡਰ, ਲਿਪਸਟਿਕ,
ਤੇ ਏਧਰ ਆਨੇ ਚਾਰ ਨੀ!
ਹਸ ਉਤੋਂ ਉੱਤੋਂ ਮਿੰਟ ਦੋ
ਲਈ ਮੰਜ਼ਲ ਵੱਡੀ ਮਾਰ ਨੀ!
ਇਹ ‘ਇਸ਼ਕ’ ਸਦਾਵੇ ਅੱਜ ਦਾ,
ਅੱਜ ਪ੍ਰੀਤਾਂ ਹੋਣ ਖੁਆਰ ਨੀ!

ਤਨ ਨੰਗੇ, ਖ਼ਾਲੀ ਪੇਟ ਨੀ,
ਸਿਰ ਕੋਟ ਗ਼ਮਾਂ ਦੇ ਭਾਰ ਨੀ।

-੧੦੮-