ਪੰਨਾ:ਜਲ ਤਰੰਗ.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਰਾਸ਼ਨ ਨਾ ਮਿਲਦਾ ਰੱਜਵਾਂ,
ਨਾ ਮਿਲਦਾ ਕਿਧਰੇ ਘਰ ਨੀ!
ਰੋਟੀ ਹੋਟਲ ਤੋਂ ਖਾ ਲਈ,
ਤੇ ਸੌਂ ਗਏ ਸੜਕ-ਕਿਨਾਰ ਨੀ!
ਸ਼ਾਮੀਂ ਬਾਗਾਂ ਵਿਚ ਘੁੰਮਣਾ,
ਹੋ ਜਾਵਣ ਅਖੀਆਂ ਚਾਰ ਨੀ!
ਜੇਬਾਂ ਵਿਚ ਸਤ ਸਤ ਪੈੱਨ ਨੀ,
ਪਰ ਲਿਖਣੋ ਸਭ ਲਾਚਾਰ ਨੀ!
ਇਕ ਗੁੱਟ-ਘੜੀ, ਦੋ ਐਨਕਾਂ,
ਪਰ ਚੀਜ਼ਾਂ ਸੱਭ ਹੁਦਾਰ ਨੀ!
ਤੇ ਓਧਰ ਬੱਝੇ ਰਿਬਨ ਨੀ,
ਸਿਰ ਸੂਈਆਂ ਦੀ ਭਰਮਾਰ ਨੀ!
ਪਏ ਫੱਬਣ ਕਾਂਟੇ ਕਲਿੱਪ ਨੀ,
ਜੋ ਝੂਠੇ ਵਿਕਣ ਬਜ਼ਾਰ ਨੀ!
ਤੂੰ ਆਖੇਂ, ‘ਵਾਰੀ ਸਾਜਨਾ!’
ਮੈਂ ਆਖਾਂ, ‘ਜਿੰਦ ਬਲਿਹਾਰ ਨੀ!’
ਪਰ ਵਾਰ ਨ ਸਕਦੀ ਜਾਨ ਤੂੰ,
ਤੇ ਮੈਂ ਵੀ ਕਿਹੜਾ ਤਿਆਰ ਨੀ?
ਕਚਿਆਂ ਦੀ ਕੱਚੀ ਤੰਦ ਨੀ,
ਤੇ ਕੱਚੇ ਕੌਲ ਕਰਾਰ ਨੀ!
ਕਰਤੂਤਾਂ ਸੱਭੋ ਕੱਚੀਆਂ,
ਅਜ ਪ੍ਰੀਤਾਂ ਹੋਣ ਖੁਆਰ ਨੀ!


ਕੀ ਕਰੀਏ, ਵੱਸ ਨ ਚੱਲਦਾ,
ਅਜ ਨਿਭਣ ਕਿਵੇਂ ਇਕਰਾਰ ਨੀ?
ਨਾ ਜਿਗਰੇ ਓਡੇ ਰਹਿ ਗਏ,

-੧੦੯-