ਪੰਨਾ:ਜਲ ਤਰੰਗ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਘਰ ਵਿਚ ਹੀ ਬਹਾਰ ਨੀ!
ਅਜ ਬਰਕਤ ਉਡਦੀ ਜਾ ਰਹੀ,
ਰਹੀ ਤੰਗੀ ਪੈਰ ਪਸਾਰ ਨੀ!
ਅਜ ਅੰਨ ਨ ਮਿਲਦਾ ਖਾਣ ਨੂੰ,
ਤੇ ਕਪੜਾ ਚੋਰ-ਬਜ਼ਾਰ ਨੀ!
ਹਰ ਸ਼ੈ ਨੂੰ ਘੁਟ ਕੇ ਬਹਿ ਗਏ
ਇਹ ਢਿੱਡਲ ਸ਼ਾਹੂਕਾਰ ਨੀ!
ਅਜ ਕੀਮਤ ਬਦਲੀ ਇਸ਼ਕ ਦੀ,
ਇਹ ਵੀ ਮਹਿੰਗਾ ਬਿਉਪਾਰ ਨੀ!
ਲੈ ਭੇਟਾਂ ਹੁਸਨ ਨ ਰੱਜਦਾ,
ਤੇ ਕੋਲ ਨ ਕੌਡਾਂ ਚਾਰ ਨੀ!
ਧਨੀਆਂ ਨੇ ਹੁਸਨ ਖ਼ਰੀਦਿਆ,
ਤੇ ਵੇਚਣ ਭਰੇ-ਬਜ਼ਾਰ ਨੀ!

ਅਜ ਪਿਆਰ ਨ ਕਿਧਰੇ ਲਭਦਾ,
ਗਿਆ ਇਸ਼ਕ ਉਡਾਰੀ ਮਾਰ ਨੀ!
ਅਜ ਮੁਲ ਵਿਕੇਂਦੀਆਂ ਅਸਮਤਾਂ,
ਹਰ ਗੱਲ ਬਣੀ ਰੁਜ਼ਗਾਰ ਨੀ!
ਅਜ ਪਿਆਰ ਦਿਖਾਵਾ ਰਹਿ ਗਿਆ,
ਪੈਸੇ ਦਾ ਕਾਰ ਵਿਹਾਰ ਨੀ!
ਦੌਲਤ ਵਾਲੇ ਦੀ ਜਿੱਤ ਨੀ,
ਨਿਰਧਨ ਦੀ ਹੋਵੇ ਹਾਰ ਨੀ!
ਮੁੰਡੇ ਭਾਲਣ ਸ਼ਹਿਜ਼ਾਦੀਆਂ,
ਤੇ ਕੁੜੀਆਂ ਰਾਜਕੁਮਾਰ ਨੀ!
ਝੁਗੀਆਂ ਅੰਦਰ ਮਜਬੂਰੀਆਂ,
ਮਹਿਲਾਂ ਅੰਦਰ ਵਿਭਚਾਰ ਨੀ!

-੧੧੦-