ਪੰਨਾ:ਜਲ ਤਰੰਗ.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪ੍ਰਕਾਸ਼

ਗਹਿਣਿਆਂ ਦੀ ਜਗਮਗਾਹਟ ਦੇਖ ਕੇ,
ਗੋਟਿਆਂ ਤਿਲਿਆਂ ਦੇ ਤਕ ਤਕ ਕੇ ਪਸਾਰ!
ਵੇਖ ਕੇ ਕਪੜੇ ਵਰੀ ਦੇ ਰੇਸ਼ਮੀ,
ਦੌਲਤਾਂ ਦੇ ਵੇਖ ਕੇ ਲੱਗੇ ਅੰਬਾਰ-
ਨੈਣ ਰਾਣੀ ਮੇਰੀ ਦੇ ਚੁੰਧਿਆ ਗਏ
ਵੇਖ ਕੇ ਧਨਵਾਨ ਦੇ ਘਰ ਦਾ ਪ੍ਰਕਾਸ਼!
ਤੁਰ ਗਈ ਉਹ ਨਾਲ ਉਸ ਪਰਕਾਸ਼ ਦੇ,
ਕਰ ਗਈ ਮੈਨੂੰ ਨਿਰਾਸ!

ਅੱਜ ਤੋਂ ਪਹਿਲੇ ਜਦੋਂ ਮਿਲਦੀ ਸੀ ਉਹ,
ਰੋਜ਼ ਮੇਰੇ ਨਾਲ ਕਰਦੀ ਸੀ ’ਕਰਾਰ:
“ਦਿਲ ’ਚ ਜੋ ਅਸਥਾਨ ਦੇ ਬੈਠੀ ਹਾਂ ਮੈਂ,
“ਓਥੋਂ ਮੈਂ ਕਦੀ ਨਹੀਂ ਤੈਨੂੰ ਉਤਾਰ!”
ਕਿਹੜੇ ਦਿਲ ਦੇ ਨਾਲ ਫਿਰ ਉਹ ਤੁਰ ਗਈ?
ਕਿਹੜੇ ਦਿਲ ਦੇ ਨਾਲ ਉਹ ਕਰਸੀ ਪਿਆਰ?
ਬੇਦਿਲੀ ਦੇ ਨਾਲ ਜੀ ਸਕਦਾ ਏ ਕੌਣ?
ਬੇਦਿਲੀ ਨੂੰ ਕੌਣ ਸਕਦਾ ਏ ਸਹਾਰ?

-੧੧੨-