ਸਮੱਗਰੀ 'ਤੇ ਜਾਓ

ਪੰਨਾ:ਜਲ ਤਰੰਗ.pdf/147

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ



ਸਮਝ ਨ ਆਈ

ਕੀ ਤੇਰੇ ਨੈਣਾ ਆਖਿਆ ਮੈਨੂੰ?
ਕਿਹੜੀ ਗੱਲ ਸੁਝਾਈ?
ਕੀ ਕਹਿ ਗਈ ਤੇਰੀ ਸੈਨਤ ਬਾਂਕੀ?
ਕਿਉਂ ਬੁਲ੍ਹੀ ਮੁਸਕਾਈ?
ਕੀ ਦਸ ਗਈ ਤੇਰੀ ਨਜ਼ਰ ਪਿਛੋਂ ਦੀ?
ਕਿਉਂ ਤੂੰ ਨੀਵੀਂ ਪਾਈ?
ਗੱਲ ਤੇਰੀ ਵੇ ਗੋਲ ਮੋਲ ਜਹੀ,
ਮੈਨੂੰ ਸਮਝ ਨ ਆਈ!

-੧੧੪-