ਪੰਨਾ:ਜਲ ਤਰੰਗ.pdf/149

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹੁਸਨ ਤੇ ਨ ਗ਼ਮ ਦੀ ਘਟਾ ਕੋਈ ਛਾਵੇ,
ਨਿਰਾਸਾ 'ਚ ਦਿਲ ਦਾ ਕੰਵਲ ਸੁਕ ਨ ਜਾਵੇ,
ਬੁਝੇ ਹਉਕਿਆਂ ਦੀ ਪਵਨ ਤੋਂ ਨ ਜਯੋਤੀ,
ਅਮਾਨਤ, ਨ ਰੁਲ ਜਾਣ ਨੈਣਾ ਦੇ ਮੋਤੀ!
ਸਣਾਗਾ ਮੈਂ ਦਿਲ ਦੀ ਸੁਣਾਵਾਂਗਾ ਇਕ ਦਿਨ!
ਮੇਰੇ ਦਿਲ ਦੀ ਰਾਣੀ, ਮੈਂ ਆਵਾਂਗਾ ਇਕ ਦਿਨ!

-੧੧੬-