ਪੰਨਾ:ਜਲ ਤਰੰਗ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੇ ਕਲਾਕਾਰ ਦੀ ਜਾਣ ਪਛਾਣ ਕਰਵਾਉਣਾ ਮੇਰੇ ਖ਼ਿਆਲ ਵਿਚ ਵਾਧੂ ਹੀ ਗਲ ਹੈ। ਕਲਾਕਾਰ ਦੀ ਰੂਹ, ਉਸਦੀ ਉਚਤਾ ਅਤੇ ਮਹਾਨਤਾ ਉਸਦੀ ਰਚਨਾ ਵਿਚੋਂ ਖ਼ੁਦ-ਬਖ਼ਦ ਝਲਕ ਰਹੀ ਹੁੰਦੀ ਹੈ। ‘ਖ਼ਾਕ’ ਹੁਰਾਂ ਬਾਰੇ ਜੋ ਕੁਝ ਮੈਂ ਲਿਖ ਹੈ, ਕਿਸੇ ਜਾਣ ਪਛਾਣ ਕਰਵਾਉਣ ਦੇ ਖ਼ਿਆਲ ਨਾਲ ਨਹੀਂ, ਸਗੋਂ ਇਹ ਕੁਛ ਮੇਰੇ ਕੋਲੋਂ ਸੁਤੇ ਸਿਧ ਹੀ ਲਿਖਿਆ ਗਿਆ ਹੈ। ਇਹਨਾ ਦੀ ਕਲਾ ਦੀ ਉਚਤ, ਮਹਾਨਤਾ ਤੇ ਸ਼ਖ਼ਅਤ ਦੀ ਜਾਣ ਪਛਾਣ ਆਪਨੂੰ ਇਹਨਾ ਦੀ ਰਚਨਾ ਵਿਚੋਂ ਹੀ ਮਿਲੇਗੀ, ਜਿਸਨੂੰ ਤੁਸ਼ਾਂ ਆਪ ਦੇਖਣਾ ਹੈ।

ਟਾਟਾਨਗਰ,
੧੩, ੫, ੫੦.

ਪਿਆਰਾ ਸਿੰਘ ਤੜਪ

-ਘ-