ਪੰਨਾ:ਜਲ ਤਰੰਗ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਬੇਈਮਾਨੀ ਆਈ, ਤੇ ਉਹਨਾ ਨੇ ਧਰਤੀ ਦੇ ਪਦਾਰਥਾਂ ਉਤੇ ਕਬਜ਼ਾ ਕਰ ਕੇ, ਮਾਲਕ ਹੋਣ ਦਾ ਦਾਅਵਾ ਕੀਤਾ। ਵਿਰੋਧਤਾ ਨੂੰ ਜਬਰਨ ਕੁਚਲਨਾ ਆਰੰਭਿਆ! ਸ਼ਕਤੀਵਾਨ ਤੇ ਕਪਟੀ ਮਨੁਖ ਨੇ ਸਿਧੇ ਸਾਦੇ ਲੋਕਾਂ ਨੂੰ ਠਗਣਾ, ਲਟਣਾ, ਤੇ ਕੁਚਲਨਾ ਸ਼ੁਰੂ ਕੀਤਾ। ਆਪਣੇ ਹਰ ਜ਼ੁਲਮ ਤੇ ਵਧੀਕੀ ਨੂੰ ਰੱਬੀ ਕਾਰਨਾਮਾ ਦਸ ਕੇ ਭੁਲੇਖਾ ਪਾਇਆ। ਈਸ਼ਵਰ ਦੀ ਹੋਂਦ ਦੀ ਕਲਪਨਾ ਮਨੁਖ ਨੇ ਕੀਤੀ, ਕਿਸਮਤ ਦੀ ਸਰਵ-ਸ਼੍ਰੇਸ਼ਟਤਾ ਮਨੁਖ ਨੇ ਕਢੀ, ਧਰਮ ਆਦ ਦੀਆਂ ਕੀਮਤਾਂ ਮਨੁਖ ਨੂੰ ਮੁਕਰਰ ਕੀਤੀਆਂ। ਇਕ ਸਭਿਅਤਾ ਖੜੀ ਕਰ ਲਈ, ਜਿਸ ਵਿਚ ਕਈ ਭੁਲੇਖੇ, ਕਈ ਬੁਰਾਈਆਂ ਤੇ ਕਈ ਉਕਾਈਆਂ ਸਨ। ਇਸ ਸਭਿਅਤਾ ਦੇ ਅਧੀਨ ਮਨੁਖ ਦਿਨੋ ਦਿਨ ਦੁਖੀ ਤੇ ਤੰਗ ਹੀ ਹੁੰਦਾ ਚਲਾ ਗਿਆ। ਪਸੂ ਪੰਛੀਆਂ ਵਰਗਾ ਆਜ਼ਾਦ ਮਨੁਖੀ ਜੀਵਨ ਨਰਕੀ ਜੀਵਨ ਦੀ ਇਕ ਅੰਨ੍ਹੇਰੀ ਕਾਲ-ਕੋਠੜੀ ਬਣ ਕੇ ਰਹਿ ਗਿਆ। ਮਨੁਖ ਭਟਕ ਗਿਆ। ਉਸਨੂੰ ਜੀਵਨ ਦੇ ਰੂਪ ਤੇ ਆਦਰਸ਼ ਬਾਰੇ ਕਈ ਭੁਲੇਖੇ ਪਏ। ਸਹੀ ਰਾਹ ਲਭਣ ਲਈ ਉਸਨੇ ਕਦੀ ਬੱਦਲਾਂ ਵਲ ਵੇਖਿਆ, ਕਦੀ ਚੰਦ ਤਾਰਿਆਂ ਵਲ ਤਕਿਆ, ਕਦੀ ਦਰਿਆਵਾਂ ਵਲ ਨਜ਼ਰ ਮਾਰੀ (ਸਫ਼ਾ -੮੨), ਕਦੀ ਫੁੱਲਾਂ ਵਲ ਨੀਝ ਲਾਈ, ਸਾਰੇ ਪਾਸੇ ਨਜ਼ਰ ਮਾਰੀ, ਕਿਤੇ ਸੁਖ, ਕਿਤੇ ਦੁਖ, ਕਿਤੇ ਦੋਵੇਂ ਹੀ ਇਕੱਠੇ ਉਸਨੂੰ ਨਜ਼ਰੀਂ ਪਏ, ਤੇ ਸਾਰਾ ਆਲਾ ਦੁਆਲਾ ਗਾਹ ਕੇ ਜਦੋਂ ਉਸ ਆਪਣੇ ਅੰਦਰ ਝਾਤੀ ਮਾਰੀ ਤਾਂ ਉਸਦੀ ਰੂਹ ਬੋਲੀ:

ਜ਼ਿੰਦਗੀ ਮੇਰੀ ਹੈ ਇਕ ਵਖਰਾ ਹੀ ਰਾਜ਼-

-ਛ-