ਪੰਨਾ:ਜਲ ਤਰੰਗ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਠ ਲਾਹ ਖ਼ੁਮਾਰੀ ਮੁਦਰਾ ਦੀ
ਬੇਹੋਸ਼ੀ ਛਡ, ਹੁਣ ਹੋਸ਼ ਚ ਆ
ਭੰਨ ਤੋੜ ਸੁਰਾਹੀ ਪੈਮਾਨੇ
ਅਜ ਜਾਮ ਛਲਕਦੇ ਰੇ ਵਗਾਹ
ਇਹ ਅੰਸ਼ ਅਰਾਮ ਦਾ ਵਕਤ ਨਹੀਂ
ਮਦ-ਮਸਤੀ ਦਾ ਹੋਣ ਦੌਰ ਮੁਕਾ
ਕੁਝ ਜ਼ੋਰ ਦਿਖਾ, ਹੁਣ ਹੋਸ਼ ਚ ਆ
ਉਠ ਸਾਕੀ, ਉਠ ਤਲਵਾਰ ਉਠਾ

ਲੁਟ ਖਸੁਟ ਕਰਨ ਵਾਲੀ ਜੁੰਡੀ ਦੀਆਂ ਵਧੀਕੀਆਂ ਏਥੋਂ ਤਕ ਵਧੀਆਂ ਕਿ ਜੰਗ ਹੋਣ ਲਗੇ। ਭੁੱਖ ਵਧੀ, ਨੰਗ ਵਧੀ, ਅਸਮਤ ਵਿਕਣ ਲਗੀ। ਤੇ ਮਨੁਖ ਨੇ ਵੰਗਾਰਿਆ:

ਮਾਂ ਦੀ ਅਸਮਤ ਨੂੰ ਬਚਾਓ
ਭੈਣਾ ਦੇ ਵੀਰਾਂ ਨੂੰ ਛੁਡਾਓ
ਗਰੀ ਦਾ ਸਹਾਰਾ ਲਿਆਓ
ਬਾਲਾਂ ਦੀਆਂ ਬੁਲੀਆਂ ਹਸਾਓ
ਜੰਗਬਾਜ਼ਾਂ ਨੂੰ ਹਰਾਓ!

ਕਿਉਂਕਿ ਉਸਨੂੰ ਸਾਫ਼ ਦਿਸ ਪਿਆ ਸੀ:

ਗੋਰੇ ਗੋਰੇ ਰੰਗ ਦਾ ਹਬ ਇਕ ਫਿਰਦਾ ਸਾਡੇ ਵਿਹੜੇ!
ਨਿਕੇ ਨਿਕੇ ਬਾਲਾਂ ਦੀਆਂ ਸੰਘੀਆਂ ਨਪਦਾ
ਭਰ-ਮੁਟਿਆਰਾਂ ਦੀਆਂ ਛਾਤੀਆਂ ਕਪਦਾ
ਗਭਰੂਆਂ ਦਾਨਿਆਂ ਦੀ ਹਿਕ ਉਤੇ ਦੁਪਦਾ
ਕਢ ਕਢ ਗੇੜੇ।

ਪਰ ਜ਼ਾਲਮ ਤੇ ਡਾਕੁ ਜਮਾਤ ਮਨੁਖ ਦੀ ਏਸ ਜਾਤ ਤੇ ਸ਼ਕਤੀ ਨੂੰ ਕਿਵੇਂ ਸਹਾਰ ਸਕਦੀ ਸੀ? ਉਸਨੇ ਜੇਲਾਂ ਬਣਾਈਆਂ, ਫਾਂਸੀਆਂ ਦੇ ਰੱਸੇ ਲਟਕਾਏ, ਪੀੜ-ਕੈਂਪ (Concentration Camp) ਬਣਾਏ,

-ਝ-