ਪੰਨਾ:ਜਲ ਤਰੰਗ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਮਨੁਖ ਦੀ ਆਵਾਜ਼, ਜਜ਼ਬੇ, ਤੇ ਰੋਹ ਨੂੰ ਕੁਚਲਣ ਲਈ ਬੰਬ ਚੱਲੇ, ਗੋਲੀਆਂ ਵਰ੍ਹੀਆਂ, ਤੋਪਾਂ ਗਰਜੀਆਂ, ਸੰਗੀਨਾਂ ਲਿਸ਼ਕੀਆਂ, ਪਰ ਮਨੁਖਤਾ ਅਮਰ ਹੈ:

ਜ਼ੁਲਮ ਤੇ ਤਸ਼ੱਦਦ ਦੇ ਢਹਿ ਪੈਣ ਕੱਪਰ
ਜ਼ਮਾਨੇ ਦੀ ਗਰਦਿਸ਼ ਦੇ ਟੁਟ ਪੈਣ ਚੱਕਰ
ਬੰਦੁਕਾਂ, ਸੰਗੀਨਾਂ, ਚਲਣ ਤੋਪਖ਼ਾਨੇ
ਵਰਾ ਦੇਣ ਅਗਨੀ ਨਰਕ ਦੇ ਦਹਾਨੇ

*** *** *** ***
*** *** *** ***
*** *** *** ***
*** *** *** ***

ਨਿਸ਼ਾਨਾ ਤੇ ਉਲਟਾ ਮੈਂ ਕਰ ਹੀ ਨਹੀਂ ਸਕਦਾ
ਅਮਰ ਮੇਰੀ ਹਸਤੀ, ਮੈਂ ਮਰ ਹੀ ਨਹੀਂ ਸਕਦਾ!

ਸਚ ਹੈ। ਜਦੋਂ ਮਨੁੱਖ ਨੂੰ ਇਹ ਗਿਆਨ ਹੋ ਗਿਆ ਕਿ ਉਹ ਖ਼ੁਦ ਵੀ ਖ਼ੁਦਾ ਦੀ ਖ਼ੁਦਾਈ ਤੋਂ ਆਜ਼ਾਦ ਹੈ ਤੇ ਉਹ ਖ਼ੁਦ ਆਪਣਾ ਆਦ ਤੇ ਅੰਤ ਹੈ, ਤਾਂ ਉਸਨੂੰ ਮੇਟਣਾ ਮਿਟਾਉਣਾ ਉਸਦੇ ਆਪਣੇ ਹੱਥ ਹੈ। ਤੇ ਉਸ ਨੇ ਹੁਣ ਸਹੀ ਨਿਸ਼ਾਨਾ ਲਭ ਲਿਆ ਹੈ। ਉਹ ਨਿਸ਼ਾਨਿਓਂ ਉਕ ਨਹੀਂ ਸਕਦਾ। ਮਨੁਖ ਇਕ ਥਾਂ ਖੜਾ ਸਾਰੀ ਧਰਤੀ ਉਤੇ ਨਜ਼ਰ ਮਾਰਦਾ ਹੈ। ਬਰਮਾ, ਮਲਾਇਆ, ਇੰਡੋਨੇਸ਼ੀਆ, ਤਿੱਬਤ, ਚੀਨ, ਰੂਸ, ਜਰਮਨੀ, ਇਟਲੀ, ਫ਼ਰਾਂਸ, ਅਮਰੀਕਾ, ਅਫ਼ਰੀਕਾ, ਆਸਟ੍ਰੇਲੀਆ, ਹਿੰਦੁਸਤਾਨ, ਦੁਨੀਆ ਦੇ ਚੱਪੇ ਚੱਪੇ ਉਤੇ ਮਨਖਤਾ ਜਾਗ ਪਈ ਹੈ। ਲੁਟ ਖਸੁਟ ਕਰਨ ਵਾਲਿਆਂ ਦੇ ਵਿਰੁਧ ਅੰਤਮ ਫ਼ੈਸਲਾ — ਕੁਨ ਸੰਗਾਮ ਕਰ ਰਹੀ ਹੈ। ਜ਼ਾਲਮ ਸੁੰਡੀ ਦਾ ਅੰਤ ਨੇੜੇ ਹੈ। ਮਨੁਖ ਨੂੰ ਇਹ

-ਞ-