ਪੰਨਾ:ਜਲ ਤਰੰਗ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਆਰਥਕ ਬਦਹਾਲੀ ਕਰਕੇ ਜਨ-ਸਾਧਾਰਨ ਦੀਆਂ ਜੀਵਨ-ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਹਰ ਰੋਜ਼ ਦੁਖਾਂ ਤਕਲੀਫ਼ਾਂ ਵਿਚ ਵਾਧਾ ਹੁੰਦਾ ਹੈ। ਲੋਕ ਝਗੜਦੇ ਹਨ, ਗਵਾਂਢਣਾ ਝਰੜਦੀਆਂ ਹਨ। ਹਰ ਝਗੜੇ ਦਾ ਮੁਢ ਆਰਥਕ ਮੰਦਵਾੜਾ ਹੈ। ਹਰ ਦੁਖ ਸੰਕਟ ਦਾ ਬੁਨਿਆਦੀ ਕਾਰਨ ਆਰਥਕ ਬਦਹਾਲੀ ਹੈ ਜਿਸਨੂੰ ਸਰਮਾਏਦਾਰ ਆਪਣੇ ਲਾਭਾਂ ਦੀ ਖ਼ਾਤਰ ਫੈਲਾਉਂਦੇ ਹਨ। ਇਸ ਮੰਦਵਾੜੇ ਵਿਚ ਕੀਮਤੀ ਜਾਨਾਂ ਰੁਲ ਜਾਂਦੀਆਂ ਹਨ। ਸੋਹਣੀਆਂ ਤੇ ਹੀਰਾਂ ਰੁਲ ਜਾਂਦੀਆਂ ਹਨ। ਮਨੁਖ ਦੀ ਮਨੁਖਤਾ ਕੁਰਲਾ ਉਠਦੀ ਹੈ:

ਆਵੋ ਨੀ ਸੋਹਣੀ ਨੱਚ ਲਵੋ
ਆਵੋ ਨੀ ਹੀਰੋ ਮੱਚ ਲਵੋ
ਓ ਪ੍ਰੀਤਾਂ ਵਾਲਿਓ ਰੱਚ ਲਵੋ
ਦਿਲ ਚਰਨਾ ਹੇਠ ਵਿਛਾਂਦਾ ਹਾਂ
ਮੈਂ ਗੀਤ ਝਨਾ ਦੇ ਗਾਂਦਾ ਹਾਂ।

ਤੇ ਮਨੁਖ ਸਿਰਫ਼ ਝਨਾ ਦੇ ਗੀਤ ਹੀ ਗਾਉਦਾ ਨਹੀਂ ਰਹਿ ਜਾਂਦਾ, ਉਹ ਦੁਨੀਆ ਦੇ ਹਰ ਜੀਵ ਨੂੰ, ਹੋਰ ਫੁਲ ਨੂੰ, ਹਰ ਕਰੂੰਬਲ ਨੂੰ ਪਿਆਰ ਕਰਦਾ, ਉਸਨੂੰ ਆਜ਼ਾਦ ਕਰਦਾ, ਤੇ ਆਪ ਵੀ ਵੇਖ ਵੇਖ ਸਰੂਰ ਵਿਚ ਆਉਂਦਾ

ਫੁੱਲਾਂ ਅੰਦਰ ਭਰਾਂ ਸੁਗੰਧੀ
ਪਿੰਜਰੇ ਦੀ ਤੋੜਾਂ ਪਾਬੰਦੀ
ਬੁਲਬੁਲ ਫਲ ਦੇ ਮੇਲਾਂ ਜਜ਼ਬੇ
ਖ਼ਦ ਵੀ ਚਹਿਚਹਾਵਾਂ!
ਮੈਂ ਸੁੱਤੇ ਪ੍ਰੇਮ ਜਗਾਵਾਂ!

ਮਨੁਖਤਾ ਦੇ ਦਰਦ ਵਿਚ ਡੁਬਿਆ ਮਨੁਖ ਜਦ ਕਿਤੇ

-ਠ-