ਪੰਨਾ:ਜਲ ਤਰੰਗ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਨਿਜੀ ਪੇਮ ਪਿਆਰ ਵਲ ਝਾਤੀ ਮਾਰਦਾ ਹੈ ਤਾਂ ਉਸਨੂੰ ਆਪਣੇ ਪ੍ਰੇਮ ਵਿਚ ਵੀ ਸੰਸਾਰ-ਵਿਆਪਕ ਸਾਂਝ ਨਜ਼ਰ ਆਉਂਦੀ ਹੈ! ਉਹ ਦੇਖਦਾ ਹੈ ਕਿ ਉਸ ਆਪਣਾ ਪ੍ਰੇਮ ਸੰਸਾਰ ਦੇ ਦੁਖਾਂ ਤਕਲੀਫ਼ਾਂ ਤੋਂ ਅਡਰੀ ਨੂੰ ਕੋਈ ਹਸਤੀ ਨਹੀਂ ਰਖਦਾ। ਉਸਦੇ ਦੁਖ ਤਕਲੀਫ਼ ਸੰਸਾਰ ਤੋਂ ਅਡਰੇ ਨਹੀਂ। ਤੇ ਨਿੱਜੀ ਖ਼ੁਸ਼ਹਾਲੀ ਸੰਸਾਰ ਦੀ ਖ਼ੁਸ਼ਹਾਲੀ ਤੋਂ ਅਡਰੀ ਕੋਈ ਸ਼ੈ ਨਹੀਂ। ਦੁਖੀ ਆਲੇ ਦੁਆਲੇ ਵਿਚ ਦੁਖ, ਤੇ ਸਖੀ ਆਲੇ ਦੁਆਲੇ ਵਿਚ ਸੁਖ ਮਿਲਦੇ ਹਨ। ਨਿੱਜੀ ਔਕੜਾਂ ਦਾ ਹਲ ਵੀ ਮਨੁਖ ਸੰਸਾਰ-ਵਿਆਪੀ ਔਕੜਾਂ ਦੇ ਹਲ ਵਿਚ ਹੀ ਲਭਦਾ ਹੈ। ਤੇ ਆਪਣੀ ਮਜਬੁਰ ਸਾਥਣ ਨੂੰ ਕਹਿੰਦਾ ਹੈ:

ਮੈਨੂੰ ਇਨਕਲਾਬ ਤਾਈਂ ਸਿਰੇ ਚਾੜ ਲੈਣ ਦੇ
ਬੰਨ ਜ਼ਰਾ ਤੋਪਾਂ ਬੰਬਾਂ ਦੇ ਬੁਥਾੜ ਲੈਣ ਦੇ
ਸੂਰਜ ਨਵੀਨ ਜ਼ਿੰਦਗੀ ਦਾ ਚਾੜ੍ਹ ਲੈਣ ਦੇ
ਨੇਰੋ ਪਲਟੀਏ ਨੀ।
ਬਾਰੀ ਵਿੱਚ ਬੈਠੀਏ ਨੀ!

ਨ੍ਹੇਰੇ ਪਲਸੇਟੀ ਸਾਥਣ ਉਸਨੂੰ ਖ਼ਤ ਲਿਖਦੀ ਹੈ। ਸਾਥੀ ਨੂੰ ਖ਼ਤ ਜੇਲ ਦੇ ਅੰਦਰ ਕੈਦੀ ਦੀ ਹਾਲਤ ਵਿਚ ਮਿਲਦਾ ਹੈ। ਸਾਬੀ ਉੱਤਰ ਦੇਂਦਾ ਹੈ:

ਜ਼ੁਆਣ ਕੇ ਜਲਦੀ ਮਿਲਾਂਗਾ ਗੋਰੀਏ
ਜੇਲ੍ਹ ਦੀ ਦੀਵਾਰ ਪਹਿਲਾਂ ਤੌੜੀਏ

ਸਾਥੀ ਜੇਲ੍ਹ ਵਿਚ। ਸਾਥਣ ਮਹਿਲਾਂ ਵਿਚ: ਇਹ ਕਿਸ ਤਰਾਂ ਹੋ ਸਕਦਾ ਹੈ? ਸਾਥੀ ਸੁਨੇਹਾ ਘਲਦਾ ਹੈ:

ਕਾਲੇ ਕਾਲੇ ਹੱਥਾਂ ਹੁਣ ਲਭ ਲਿਆ ਚੋਰ ਨੀ
ਗੋਰਾ ਖੂਨੀ ਹਥ ਲੱਗਾ ਭੇਜਣ ਕਠੋਰ ਨੀ

-ਡ-