ਪੰਨਾ:ਜਲ ਤਰੰਗ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਲਾ ਦੇ, ਲਾ ਦੇ, ਲਾ ਦੇ ਕੁੜੇ, ਤੂੰ ਵੀ ਸਾਰਾ ਜ਼ੋਰ ਨੀ
ਮੁਕੇ ਹੁਣ ਝੇੜੇ।

ਸਾਥੀ ਤੇ ਸਾਬਣ ਦੇ ਇਸ ਸਾਂਝੇ ਹਮਲੇ ਨੇ ਸ਼ਾਮਰਾਜ ਚ ਪੈਰ ਉਖਾੜ ਦਿਤੇ ਹਨ। ਸਾਮਰਾਜ ਇਸ ਵੇਲੇ ਆਪਣੇ ਜੀਵਨ ਦੀਆਂ ਅੰਤਮ ਘੜੀਆਂ ਗਿਣ ਰਿਹਾ ਹੈ। ਪੈਸਿਫ਼ਿਕ, ਐਟਲਾਂਟਿਕ ਸਾਗਰ ਵਿਚ ਗ਼ੋਤੇ ਖਾ ਰਿਹਾ ਹੈ। ਪਰ ਇਨਸਾਨ -ਭੁਖਾ ਇਨਸਾਨ —ਹਡੀਆਂ ਦਾ ਪੰਜ਼ਰ ਇਨਸਾਨ -ਤੁਰਦੀ ਫਿਰਦੀ ਲੋਥ ਇਨਸਾਨ-ਹੁਣ ਰੋਹ ਵਿਚ ਆ ਗਿਆ ਹੈ-ਜਾਗ ਉਠਿਆ ਹੈ-ਲੜ ਰਿਹਾ ਹੈ-ਵਧ ਰਿਹਾ ਹੈ-ਵਧ ਰਿਹਾ ਹੈ। ਕੈਦੋ ਦੀ ਇਕ ਟੰਗ ਟੁਟ ਚੁਕੀ ਹੈ। ਦੂਜੀ ਟੁਟ ਰਹੀ ਹੈ। ਕੈਦੋ ਚੀਕ ਰਿਹਾ ਹੈ, ਪਿਟ ਰਿਹਾ ਹੈ, ਗੋਲੇ ਬਣਾ ਰਿਹਾ ਹੈ, ਬੰਬ ਤਿਆਰ ਕਰ ਰਿਹਾ ਹੈ। ਤੋਪਾਂ ਗੜ੍ਹਕਾ ਰਿਹਾ ਹੈ, ਜਹਾਜ਼ ਉਡਾ ਰਿਹਾ ਹੈ। ਐਟਮਬੰਬਾਂ ਦੇ ਡਰਾਵੇ ਦੇ ਰਿਹਾ ਹੈ। ਕਚੀਚੀਆਂ ਵਟ ਰਿਹਾ ਹੈ। ਝਈਆਂ ਲੈ ਰਿਹਾ ਹੈ। ਜ਼ੁਲਮ ਤੋੜ ਰਿਹਾ ਹੈ। ਜਬਰ ਕਰ ਰਿਹਾ ਹੈ। ਪਰ ਜੇਲ੍ਹ ਵਿਚ ਸੜ ਰਹੇ, - ਫਾਂਸੀਆਂ ਉਤੇ ਚੜ੍ਹ ਰਹੇ, ਗੋਲੀਆਂ ਖਾ ਰਹੇ, ਤੋਪਾਂ ਅੱਗੇ ਉਡ ਰਹੇ ਮਨੁਖ ਨੂੰ ਪੂਰਨ ਵਿਸ਼ਵਾਸ ਹੈ ਕਿ ਜਿੱਤ ਅੰਤ ਮਨੁਖਤਾ ਦੀ ਹੈ, ਜਨਤਾ ਦੀ ਹੈ, ਇਸੇ ਲਈ ਉਹ ਪੂਰੀ ਦ੍ਰਿੜ੍ਹਤਾ ਤੇ ਸ੍ਵੈ ਭਰੋਸੇ ਨਾਲ ਸਾਥਣ ਨੂੰ ਕਹਿੰਦਾ ਹੈ:

ਹੁਸਨ ਤੇ ਨ ਗ਼ਮ ਦੀ ਘਟਾ ਕੋਈ ਛਾਵੇ
ਨਿਰਾਸਾ ਚ ਦਿਲ ਦਾ ਕੰਵਲ ਸੁਕ ਨ ਜਾਵੇ
ਬੁਝੇ ਹਉਕਿਆਂ ਦੀ ਪਵਨ ਤੋਂ ਨ ਜਯੋਤੀ
ਅਮਾਨਤ, ਨ ਰੁਲ ਜਾਣ ਨੈਣਾਂ ਦੇ ਮੋਤੀ
ਸੁਣਾਗਾਂ ਮੈਂ ਦਿਲ ਦੀ ਸੁਣਾਵਾਂਗਾ ਇਕ ਦਿਨ।
ਮੇਰੇ ਦਿਲ ਦੀ ਰਾਣੀ, ਮੈਂ ਆਵਾਂਗਾ ਇਕ ਦਿਨ।

-ਢ-