ਪੰਨਾ:ਜਲ ਤਰੰਗ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਲਾਂ ਕੋਲੋਂ ਮਾਵਾਂ ਦੀਆਂ ਦੁਧੀਆਂ ਛੁਡਾਉਂਦਾ,
ਮਝੀਆਂ ਦੇ ਥਣਾ ਉਤੇ ਟਾਕੀਆਂ ਬੰਨ੍ਹਾਉਂਦਾ,
ਦਾਣਾ ਪੱਠਾ ਰੇਲਾਂ ਵਿਚ ਲੱਦੀ ਲਈ ਜਾਉਂਦਾ
ਖਉਰੇ ਦੇਸ ਕਿਹੜੇ?

ਦੁਧ ਖੁਣੋ ਮੁੰਨੀ ਪਈ ਵਿਲੂੰ ਵਿਲੂੰ ਕਰਦੀ,
ਰੋਟੀ ਖੁਣੋ ਨਢੀ ਗਹਿਣੇ ਇਜ਼ਤਾਂ ਨੂੰ ਧਰਦੀ,
ਮਾਂ ਬੁਢੇ ਵਾਰੇ ਪਈ ਭੁਖ ਦੁਖੋਂ ਜਰਦੀ
ਮੌਤ ਦੇ ਥਪੇੜੇ!

ਲਾਲ ਲਾਲ ਲਹੂ ਦੇ ਫੁਹਾਰੇ ਅਜ ਛੁਟ ਪਏ,
ਖ਼ੂਨ ਵਿਚ ਲਿਬੜੇ ਜਵਾਨ ਅਜ ਟੁਟ ਪਏ,
ਲਾਲੀ ਦੇ ਸੁਆਰੇ ਇਨਸਾਨ ਅਜ ਜੁਟ ਪਏ
ਕਰਨ ਲਈ ਨਿਬੇੜੇ!

ਕਾਲੇ ਕਾਲੇ ਹੱਥਾਂ ਹੁਣ ਲਭ ਲਿਆ ਚੋਰ ਨੀ!
ਗੋਰਾ ਖ਼ੂਨੀ ਹਥ ਲੱਗਾ ਭਜਣ ਕਠੋਰ ਨੀ!
ਲਾ ਦੇ, ਲਾ ਦੇ, ਲਾ ਦੇ ਕੁੜੇ ਤੂੰ ਵੀ ਸਾਰਾ ਜ਼ੋਰ ਨੀ!
ਮੁੱਕੇ ਹੁਣ ਝੇੜੇ!

-੨-