ਪੰਨਾ:ਜਲ ਤਰੰਗ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਮਰ ਮੇਰੀ ਹਸਤੀ

ਜ਼ੁਲਮ ਤੇ ਤਸ਼ੱਦਦ ਦੇ ਢਹਿ ਪੈਣ ਕੱਪਰ,
ਜ਼ਮਾਨੇ ਦੀ ਗਰਦਿਸ਼ ਦੇ ਟੁਟ ਪੈਣ ਚੱਕਰ,
ਬੰਦੂਕਾਂ ਸੰਗੀਨਾਂ ਚਲਣ ਤੋਪਖ਼ਾਨੇ,
ਵਰ੍ਹਾ ਦੇਣ ਅਗਨੀ ਨਰਕ ਦੇ ਦਹਾਨੇ,
ਹਿਮਾਲੇ ਦਾ ਜੁੱਸਾ ਦਬਾ ਦੇਵੇ ਭਾਵੇਂ,
ਸਮੁੰਦਰ ਦਾ ਪਾਣੀ ਡੁਬਾ ਦੇਵੇ ਭਾਵੇਂ,
ਦਬਾ ਦੇਵੇ ਧਰਤੀ ਪਤਾਲਾਂ 'ਚ ਮੈਨੂੰ,
ਉਡਾ ਦੇਵੇ ਸ਼ਕਤੀ ਵਿਕਾਲਾਂ 'ਚ ਮੈਨੂੰ,
ਸਿਤਾਰੇ ਮੁਕਾ ਦੇਣ ਟਕਰਾ ਕੇ ਮੈਨੂੰ,
ਜ਼ਮੀਂ ਆਸਮਾਂ ਸੁਟਣ ਠੁਕਰਾ ਕੇ ਮੈਨੂੰ,
ਮੈਂ ਖ਼ੁਦ ਅੰਤ ਅਪਣਾ ਤੇ ਖ਼ੁਦ ਆਦ ਹਾਂ ਮੈਂ,
ਖ਼ੁਦਾ ਦੀ ਖ਼ੁਦਾਈ ਤੋਂ ਆਜ਼ਾਦ ਹਾਂ ਮੈਂ,
ਨਿਸ਼ਾਨਾਂ ਤੇ ਉਲਟਾ ਮੈਂ ਕਰ ਹੀ ਨਹੀਂ ਸਕਦਾ।
ਅਮਰ ਮੇਰੀ ਹਸਤੀ, ਮੈਂ ਮਰ ਹੀ ਨਹੀਂ ਸਕਦਾ।

-੩-