ਪੰਨਾ:ਜਲ ਤਰੰਗ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਸ਼ਨਗੜ੍ਹ ਦੀ ਝਾਕੀ ਦੀ ਮੈਂ ਨਾਟ-ਸ਼ਾਲਾ,
ਮੈਂ ਹਾਂ ਗਨਪਤੀ ਦੀ ਭਬਕਦੀ ਜਵਾਲਾ,
ਮੈਂ ਫ਼ੂਚਿਕ ਦੀ ਅਗਨੀ, ਮੈਂ ਜ਼ੋਇਆ ਦਾ ਰਾਗੀ,
ਮਨੁਖਤਾ ਕੀ ਜਾਗੀ, ਮੇਰੀ ਕਵਿਤਾ ਜਾਗੀ,
ਮੈਂ ਦਗਦੀ ਮਨੁਖਤਾ ਦੇ ਚਾਨਣ ਦੀ ਲਾਲੀ,
ਮੈਂ ਦੁਨੀਆ ਦੀ ਉੱਤਮ ਰਿਵਾਇਤ ਦਾ ਵਾਲੀ,
ਮੈਂ ਹਰ ਜੀਵ ਜੰਤੂ ਦੇ ਦੁਖ ਦਾ ਗਵਈਆ,
ਮੈਂ ਧਰਤੀ ਦੇ ਲਾਲਾਂ ਦੀ ਭੁਖ ਦਾ ਗਵਈਆ,
ਅਮਰ ਕਿਣਕਾ ਕਿਣਕਾ, ਅਮਰ ਵਿਸ਼ਵ-ਧੜਕਣ,
ਅਮਰ ਰਾਗ, ਕਵਿਤਾ, ਅਮਰ ਜਨ-ਸਧਾਰਨ,
ਸਦਾਕਤ ਦੀ ਬਾਜ਼ੀ ਮੈਂ ਹਰ ਹੀ ਨਹੀਂ ਸਕਦਾ।
ਅਮਰ ਮੇਰੀ ਹਸਤੀ, ਮੈਂ ਮਰ ਹੀ ਨਹੀਂ ਸਕਦਾ।

ਮੇਰੇ ਗੀਤ ਉਚੀਆਂ ਹਵਾਵਾਂ 'ਚ ਗੂੰਜੇ,
ਅਮੀਰੀ ਦੀਆਂ ਯਖ਼ ਫ਼ਜ਼ਾਵਾਂ 'ਚ ਗੂੰਜੇ,
ਇਹ ਝੁਗੀਆਂ ਦੇ ਵਾਸੀ ਮਹੱਲਾਂ ’ਚ ਗੂੰਜੇ,
ਮੇਰੇ ਰਾਗ ਸੋਨੇ ਦੇ ਤੱਲਾਂ 'ਚ ਗੂੰਜੇ,
ਪੰਜਾਲੀ 'ਚੋਂ ਨਿਕਲੇ, ਸ਼ਰਾਬਾਂ 'ਚ ਗੂੰਜੇ,
ਹਥੌੜੇ 'ਚੋਂ ਨਿਕਲੇ, ਕਬਾਬਾਂ 'ਚ ਗੂੰਜੇ,
ਨਿਵਾਣਾਂ 'ਚ ਪਲ ਕੇ ਉਚਾਈਆਂ 'ਚ ਗੂੰਜੇ,
ਮੇਰੇ ਗੀਤ ਅਜ਼ ਬਾਦਸ਼ਾਹੀਆਂ 'ਚ ਗੂੰਜੇ,
ਤਖ਼ਤ ਤਾਜ ਅਜ ਮੇਰੇ ਗੀਤਾਂ ਗਿਰਾਏ,
ਸ਼ਹਿਨਸ਼ਾਹੀ ਝੰਡੇ ਇਨ੍ਹਾਂ ਨੇ ਝੁਕਾਏ
ਮਨੁੱਖੀ ਦਰਿੰਦਿਆਂ ਦੇ ਵੈਰੀ ਹਮੇਸ਼ਾ,
ਮੇਰੇ ਗੀਤ ਜਮਹੂਰੀਅਤ ਦਾ ਸੰਦੇਸ਼ਾ,
ਮੇਰੇ ਗੀਤ ਸਰਮਾਇਆਦਾਰੀ ਦੇ ਵੈਰੀ,

-੫-