ਪੰਨਾ:ਜਲ ਤਰੰਗ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਹਿਫ਼ਿਲ ਦੇ ਘੇਰੇ ਵਿਚ,
ਮੁਦਰਾ ਦੇ ਫੇਰੇ ਵਿਚ,
ਤੇਰਾ ਹੀ ਸਿੱਕਾ ਹੈ,
ਬੇਖ਼ੌਫ ਚਲਾਈ ਜਾ!
ਮਦਹੋਸ਼ ਬਣਾਈ ਜਾ!
ਸਾਕੀ, ਵਰਤਾਈ ਜਾ!
 
ਜੇ ਉੱਠੇ ਜੋਸ਼ ਕਿਸੇ,
ਜਾਂ ਆਵੇ ਹੋਸ਼ ਕਿਸੇ,
ਜੇ ਨਸ਼ਾ ਦਿਸੇ ਲਹਿੰਦਾ,
ਫਿਰ ਝੂਮ ਝੁਮਾਈ ਜਾ!
ਸਰਸ਼ਾਰ ਬਣਾਈ ਜਾ!
ਸਾਕੀ, ਵਰਤਾਈ ਜਾ!

ਕੋਈ ਵਾਧੂ ਪਿਆ ਮੰਗੇ,
ਕੋਈ ਮੰਗਣੋ ਪਿਆ ਸੰਗੇ,
ਕੋਈ ਖੋਹਵੇ ਪਿਆ ਤੈਥੋਂ,
ਤੂੰ ਵੰਡ ਵੰਡਾਈ ਜਾ!
ਤੇ ਫ਼ਰਜ਼ ਨਿਭਾਈ ਜਾ!
ਸਾਕੀ, ਵਰਤਾਈ ਜਾ!

-੮-