ਪੰਨਾ:ਜਲ ਤਰੰਗ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਮੁੱਲ ਲਿਆਂਦੀ ਸੀ!

ਮੈਂ ਮੁੱਲ ਲਿਆਂਦੀ ਸੀ——

ਬੜਿਆਂ ਹੀ ਚਾਵਾਂ ਵਿਚ
ਬੜੀਆਂ ਹੀ ਰੀਝਾਂ ਸੰਗ
ਬੜੀਆਂ ਹੀ ਖ਼ੁਸ਼ੀਆਂ ਵਿਚ
ਬੜੀਆਂ ਹੀ ਸਧਰਾਂ ਸੰਗ
ਮੈਂ ਵੇਖੀ ਚਾਖੀ ਨਾ
ਕੋਈ ਗਲ ਵੀ ਕੀਤੀ ਨਾ,
ਓਦਾਂ ਹੀ ਲੈ ਆਂਦੀ!
ਬਿਨ ਡਿੱਠੇ ਲੈ ਆਂਦੀ!

ਉਹਦੀ ਸੂਰਤ ਕਾਲੀ ਸੀ!

ਹੱਦੋਂ ਵਧ ਕਾਲੀ ਸੀ
ਕੋਲੇ ਤੋਂ ਕਾਲੀ ਸੀ।
ਤਵਿਓਂ ਵੀ ਕਾਲੀ ਸੀ
ਰਾਤੋਂ ਵੀ ਕਾਲੀ ਸੀ,
ਕਾਲੀ ਤੋਂ ਕਾਲੀ ਸੀ
ਮੈਂ ਫਿਰ ਵੀ ਰੱਖ ਲਈ
ਕਿਉਂ, ਮੁੱਲ ਲਿਆਂਦੀ ਸੀ!

-੯-