ਪੰਨਾ:ਜਲ ਤਰੰਗ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਦਿਨ ਜਾਂ ਤੜਕੇ ਹੀ——

ਮੈਂ ਸੈਰ ਕਰਨ ਖ਼ਾਤਰ
ਬਾਹਰ ਨੂੰ ਜਾਣ ਲਗਾ,
ਉਸਦੇ ਵੀ ਚਿਹਰੇ ਤੇ
ਮਲ ਅਤਰ ਲਵਿੰਡਰ ਮੈਂ
ਚਿਹਰਾ ਚਮਕਾ ਦਿੱਤਾ
ਤੇ ਨਾਲ ਤੁਰਾ ਲੀਤਾ।

ਉਹ ਨਾਰ ਅਨੋਖੀ ਸੀ——

ਜਾਂਦੀ ਤੇ ਚਲੀ ਗਈ
ਪਰ ਆਉਣ ਵੇਲੇ ਜਦ
ਮੈਂ ਘਰ ਨੂੰ ਮੁੜਨ ਲਗਾ,
ਓਥੇ ਹੀ ਪਸਰ ਗਈ,
ਓਥੇ ਹੀ ਮਛਰ ਗਈ,
ਓਥੇ ਹੀ ਵਿਛ ਬੈਠੀ,
ਤੇ ਲੱਤਾਂ ਖਿਚ ਬੈਠੀ!

ਮੈਂ ਝਿੜਕ ਕਿਹਾ ਉਸਨੂੰ:

ਤੈਨੂੰ ਕੁਝ ਦੀਹਦਾ ਨਹੀਂ?
ਅਜੇ ਪਹਿਲਾ ਦਿਨ ਤੇਰਾ
ਏਥੇ ਹੀ ਬਹਿ ਗਈ ਏਂ
ਤੇ ਖਹਿੜੇ ਪੈ ਗਈ ਏਂ,
ਲੋਕੀ ਕੀ ਆਖਣਗੇ?
ਘਰ ਦੇ ਕੀ ਆਖਣਗੇ?
ਦੁਨੀਆ ਕੀ ਆਖੇਗੀ?
ਤੈਨੂੰ ਕੁਝ ਸੋਚ ਨਹੀਂ?

-੧੦-