ਪੰਨਾ:ਜਲ ਤਰੰਗ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਅੱਗੋਂ ਕਹਿਣ ਲਗੀ:

ਜੀ, ਸੱਚੀਂ ਦੱਸਾਂ ਮੈਂ?
ਮੈਂ ਤੰਗ ਜਹੀ ਰਹਿਨੀ ਆਂ,
ਮੈਂ ਦੁੱਖੀ ਰਹਿਨੀ ਆਂ,
ਮੇਰਾ ਦਿਲ ਲਗਦਾ ਨਹੀਂ!

ਮੈਂ ਗੁੱਸੇ ਦੇ ਵਿਚ ਆ
ਨਾ ਉਸਦੀ ਗੱਲ ਸੁਣੀ,
ਤੇ ਬਦੋਬਦੀ ਫੜ ਕੇ।
ਮੈਂ ਲੀਤਾ ਨਾਲ ਤੁਰਾ!

ਉਹ ਰੋਵਣ ਲੱਗ ਪਈ!
ਉਹ ਚੀਕਣ ਲੱਗ ਪਈ!
ਉਹ ਕੂਕਣ ਲੱਗ ਪਈ!

ਉਸ ਰੋਂਦੀ ਰੋਂਦੀ ਨੂੰ
ਉਸ ਹੰਝੂ ਚੋਂਦੀ ਨੂੰ
ਤੇ ਝਾਟਾ ਖੋਂਹਦੀ ਨੂੰ
ਮੈਂ ਘਰ ਨੂੰ ਲੈ ਆਂਦਾ!
ਰੋਂਦੀ ਨੂੰ ਲੈ ਆਂਦਾ!
 * * * *

ਮੈਂ ਉਸਦੇ ਸੁੱਖ ਲਈ
ਕਈ ਸੁੱਖ ਲੁਟਾ ਦਿੱਤੇ-

ਮੈਂ ਅਤਰ ਲਿਆ ਦਿੱਤੇ
ਮੈਂ ਪਾਊਡਰ ਲਿਆ ਦਿੱਤੇ

-੧੧-