ਪੰਨਾ:ਜਲ ਤਰੰਗ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਈ ਤੇਲ ਲਿਆ ਦਿੱਤੇ
ਮੈਂ ਕ੍ਰੀਮ ਲਿਆ ਦਿੱਤੀ
ਮੈਂ ਸਨੋ ਲਿਆ ਦਿੱਤੀ
ਕਿੰਨਾ ਕੁਛ ਲਿਆ ਦਿੱਤਾ
ਜੋ ਕੁਛ ਸੀ ਚਾਹੀਦਾ,
ਸਭੋ ਕੁਛ ਲਿਆ ਦਿੱਤਾ!

ਪਰ ਏਨਾ ਹੁੰਦਿਆਂ ਵੀ
ਸਭ ਹੁੰਦਿਆਂ ਸੁੰਦਿਆਂ ਵੀ

ਉਹ ਔਖੀ ਰਹਿਣ ਲਗੀ
ਤੰਗੀ ਵਿਚ ਰਹਿਣ ਲਗੀ
ਦੁੱਖੀ ਹੀ ਰਹਿਣ ਲਗੀ;

ਤੇ ਜਦੋਂ ਕਿਤੇ ਉਸਨੂੰ

ਮੈਂ ਬਾਹਰ ਲੈ ਜਾਂਦਾ
ਉਹ ਰੋਵਣ ਲਗ ਪੈਂਦੀ
ਉਹ ਚੀਕਣ ਲਗ ਪੈਂਦੀ
ਉਹ ਕੂਕਣ ਲਗ ਪੈਂਦੀ
ਉਹ ਪਿੱਟਣ ਲੱਗ ਪੈਂਦੀ
ਅਸਮਾਨ ਨੂੰ ਚੁਕ ਲੈਂਦੀ!

ਉਸਦੀ ਇਸ ਤੰਗੀ ਨੇ
ਇਸ ਖ਼ਾਨਾ-ਜੰਗੀ ਨੇ

ਮੇਰੇ ਸੁੱਖ ਭੁਲਾ ਦਿੱਤੇ
ਮੇਰੇ ਹੋਸ਼ ਉਡਾ ਦਿੱਤੇ
ਹਿਰਦੇ ਮੇਰੇ ਉੱਤੇ
ਕਈ ਛਾਲੇ ਪਾ ਦਿੱਤੇ

-੧੨-