ਪੰਨਾ:ਜਲ ਤਰੰਗ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਈ ਜ਼ਖ਼ਮ ਬਣਾ ਦਿੱਤੇ
ਮੈਨੂੰ ਜ਼ਖ਼ਮੀ ਕਰ ਦਿੱਤਾ
ਪੀੜਾਂ ਨਾਲ ਭਰ ਦਿੱਤਾ।

ਆਖ਼ਰ ਮੈਂ ਤੰਗ ਆ ਕੇ
ਘਰੋਂ ਉਸਨੂੰ ਕਢ ਦਿੱਤਾ,
ਨਿਤ ਨਿਤ ਦੀ ਕਲਕਲ ਦਾ
ਫਸਤਾ ਹੀ ਵਢ ਦਿੱਤਾ!

* * * *

ਪਰ, ਹੁਣ ਵੀ ਕਦੇ ਕਦੇ
ਉਹਦੀ ਯਾਦ ਸਤਾਂਦੀ ਏ
ਮੇਰੇ ਦਿਲ ਦੇ ਉੱਤੇ ਇਕ
ਬਿਜਲੀ ਜਹੀ ਢਾਂਦੀ ਏ।

ਉਹ ਨਾਰ ਅਨੋਖੀ ਸੀ
ਉਹ ਕਾਲੀ ਚੋਖੀ ਸੀ!
ਭਾਵੇਂ ਤੰਗ ਰਹਿੰਦੀ ਸੀ,
ਭਾਵੇਂ ਡੰਗ ਲੈਂਦੀ ਸੀ,
ਪਰ ਫਿਰ ਵੀ ਚੰਗੀ ਸੀ!
ਕਈਆਂ ਤੋਂ ਚੰਗੀ ਸੀ!

ਉਹ ਵਾਸਣ ਟਾਟਾ* ਦੀ
ਮੈਂ ਮੁੱਲ ਖ਼ਰੀਦੀ ਸੀ-

*ਟਾਟਾਨਗਰ।

-੧੩-