ਪੰਨਾ:ਜਲ ਤਰੰਗ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਤਲਵਾਰ ਉਠਾ!

ਉਠ, ਲਾਹ ਖ਼ੁਮਾਰੀ ਮਦਰਾ ਦੀ,
ਬੇਹੋਸ਼ੀ ਛਡ, ਹੁਣ ਹੋਸ਼ 'ਚ ਆ!
ਭੰਨ ਤੋੜ ਸੁਰਾਹੀ, ਪੈਮਾਨੇ,
ਅਜ ਜਾਮ ਛਲਕਦੇ ਪਰੇ ਵਗਾਹ!
ਉਠ, ਐਸ਼ ਅਰਾਮ ਦਾ ਵਕਤ ਨਹੀਂ,
ਮਦ-ਮਸਤੀ ਦਾ ਹੁਣ ਦੌਰ ਮੁਕਾ!
ਕੁਝ ਜ਼ੋਰ ਦਿਖਾ, ਹੁਣ ਹੋਸ਼, ’ਚ ਆ,
ਉਠ ਸਾਕੀ, ਉਠ ਤਲਵਾਰ ਉਠਾ!

ਮੈਂ ਮੰਨਦਾਂ, ਤੇਰੀਆਂ ਪਲਕਾਂ ਦੇ
ਕਦੀ ਵਾਰ ਬਿੜਕਦੇ ਚੁਕਦੇ ਨਹੀਂ!
ਮੈਂ ਮੰਨਦਾਂ, ਤੇਰੀਆਂ ਨਜ਼ਰਾਂ ਦੇ
ਕਦੇ ਤੀਰ ਨਿਸ਼ਾਨਿਓਂ ਉਕਦੇ ਨਹੀਂ!
ਪਰ ਨੈਣਾਂ ਦੇ ਅਜ ਵਾਰ ਤੇਰੇ
ਆਸ਼ਕ ਨੂੰ ਭਾਵੇਂ ਦੇਣ ਗਿਰਾ,
ਵੈਰੀ ਦੇ ਲਈ ਬੇਕਾਰ ਨੇ ਇਹ,
ਉਠ ਸਾਕੀ, ਉਠ ਤਲਵਾਰ ਉਠਾ!

-੧੭-