ਪੰਨਾ:ਜਲ ਤਰੰਗ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਬਦਨਾਮ ਹਾਂ ਮੈਂ

ਕੁਝ ਦੇ ਬੈਠਾਂ, ਕੁਝ ਲੈ ਬੈਠਾਂ,
ਕੁਝ ਸੁਣ ਬੈਠਾਂ, ਕੁਝ ਕਹਿ ਬੈਠਾਂ,
ਲਭਦਾ ਫਿਰਦਾ ਆਰਾਮ ਹਾਂ ਮੈਂ,
ਏਸੇ ਲਈ ਅਜ ਬਦਨਾਮ ਹਾਂ ਮੈਂ!

ਇਕ ਕਲੀ ਨੂੰ ਤਕ ਕੇ ਹਸ ਬੈਠਾਂਂ,
ਤੇ ਸ਼ਬਨਮ ਵਾਂਗੂੰੰ ਵਸ ਬੈਠਾਂਂ,
ਵਸਿਆ ਹਸ ਕੇ ਇਕ ਸ਼ਾਮ ਹਾਂ ਮੈਂ,
ਏਸੇ ਲਈ ਅਜ ਬਦਨਾਮ ਹਾਂ ਮੈਂ!

-੧੬-