ਪੰਨਾ:ਜਲ ਤਰੰਗ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੰਗਬਾਜ਼ਾਂ ਨੂੰ ਹਰਾਓ!

ਮਾਂ ਦੀ ਅਸਮਤ ਨੂੰ ਬਚਾਓ!
ਭੈਣਾਂ ਦੇ ਵੀਰਾਂ ਨੂੰ ਛੁਡਾਓ!
ਗੋਰੀ ਦਾ ਸੁਹਾਗ ਲਿਆਓ!
ਬਾਲਾਂ ਦੀਆਂ ਬੁਲ੍ਹੀਆਂ ਹਸਾਓ!
ਦੁਨੀਆ ਤੇ ਅਮਨ ਲਿਆਓ!
ਜੰਗਬਾਜ਼ਾਂ ਨੂੰ ਹਰਾਓ!

ਹਉਕਿਆਂ ਦੀ ਤਪਸ਼ ਮਿਟਾਓ!
ਦਰਦਾਂ ਦੇ ਨਕਸ਼ ਮਿਟਾਓ!
ਜ਼ੁਲਮਾਂ ਦੇ ਲਕਸ਼ ਮਿਟਾਓ!
ਜਾਬਰਾਂ ਦੀ ਅਲਖ ਮੁਕਾਓ!
ਜ਼ਿੰਦਗੀ ਦੀ ਜ਼ਿੰਦਗੀ ਬਚਾਓ!
ਜੰਗਬਾਜ਼ਾਂ ਨੂੰ ਹਰਾਓ!

-੨੧-