ਪੰਨਾ:ਜਲ ਤਰੰਗ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੇਂ ਚੀਨ 'ਚ ਅਜ਼ਾਦੀ ਦੀ ਸਵੇਰ ਹੋ ਗਈ,
ਲਾਲੀ ਜ਼ਿੰਦਗੀ ਦੀ ਜਗ ਤੇ ਚੁਫੇਰ ਹੋ ਗਈ,
ਨਵੇਂ ਜੀਵਨ ਦੀ ਨਵੀਨ ਅੰਗੜਾਈਆਂ ਦੀ ਹੈ!
ਜੈ, ਜਨਤਾ ਦੀ ਫ਼ੌਜ ਦੇ ਸਿਪਾਹੀਆਂ ਦੀ ਜੈ!

ਨਵੇਂ ਚੀਨ ਦੇ ਨਵੀਨ ਇਨਕਲਾਬ, ਜ਼ਿੰਦਾਬਾਦ!
ਨਵੀਂ ਜ਼ਿੰਦਗੀ ਦੇ ਵਧ ਰਹੇ ਸੈਲਾਬ, ਜ਼ਿੰਦਾਬਾਦ!
ਨਵੇਂ ਸੂਰਜ ਨੇ ਰਿਸ਼ਮਾਂ ਫੈਲਾਈਆਂ ਦੀ ਜੈ!
ਜੈ, ਜਨਤਾ ਦੀ ਫ਼ੌਜ ਦੇ ਸਿਪਾਹੀਆਂ ਦੀ ਜੈ!

ਲੋਕ ਚੀਨ ਵਿਚ ਖ਼ੁਸ਼ੀ ਦੇ ਨਗਾਰੇ ਕੁਟ ਰਹੇ,
ਬੰਦ ਸਦੀਆਂ ਦੇ ਜੀਵਨ-ਫੁਹਾਰੇ ਛੁਟ ਰਹੇ,
ਯਖ਼ ਜੀਵਨ 'ਚ ਨਵੀਨ ਗਰਮਾਈਆਂ ਦੀ ਜੈ!
ਜੈ, ਜਨਤਾ ਦੀ ਫ਼ੌਜ ਦੇ ਸਿਪਾਹੀਆਂ ਦੀ ਜੈ!

ਜੈ ਚੀਨ ਦਿਆਂ ਕਿਰਤੀਆਂ ਦੀ, ਕਾਮਿਆਂ ਦੀ ਜੈ!
ਲੋਕ-ਦਰਦੀਆਂ ਦੇ ਕੀਤੇ ਕਾਰਨਾਮਿਆਂ ਦੀ ਜੈ!
ਨਵੇਂ ਜੁਗ ਦੀਆਂ ਨਵੀਨ ਪੇਸ਼ਵਾਸੀਆਂ ਦੀ ਜੈ!
ਜੈ, ਜਨਤਾ ਦੀ ਫ਼ੌਜ ਦੇ ਸਿਪਾਹੀਆਂ ਦੀ ਜੈ!

-੨੪-