ਪੰਨਾ:ਜਲ ਤਰੰਗ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਆਜ਼ਾਦੀ ਨੂੰ

ਅਸੀਂ ਤੜ ਤੜ ਗੋਲੀਆਂ ਖਾਂਦੇ ਰਹੇ,
ਜੇਲ੍ਹਾਂ ਵਿਚ ਹੱਡ ਤੁੜਾਂਦੇ ਰਹੇ,
ਫ਼ੌਜਾਂ ’ਚ ਬਗ਼ਾਵਤ ਕਰਦੇ ਰਹੇ,
ਨੇਵੀ 'ਚ ਅਦਾਵਤ ਕਰਦੇ ਰਹੇ,
ਅਸੀਂ ਫਾਂਸੀਆਂ ਉਤੇ ਚੜ੍ਹਦੇ ਰਹੇ,
ਅਸੀਂ ਸੁੱਮਾਂ ਹੇਠ ਲਿਤੜਦੇ ਰਹੇ,
ਤੂੰ ਕੀਤੀ ਨਾ ਪਰਵਾਹ ਮੋਈਏ!
ਕੀ ਤੇਰਾ ਸਾਨੂੰ ਚਾਅ ਮੋਈਏ?

ਸਮਝੇ ਸਾਂ ਜਦ ਤੂੰ ਆਵੇਂਗੀ,
ਕਿਸਮਤ ਸਾਡੀ ਬਦਲਾਵੇਂਗੀ,
ਕੁਝ ਰੌਣਕ ਨਾਲ ਲਿਆਵੇਂਗੀ,
ਖ਼ੁਸ਼ਹਾਲੀ ਆਣ ਵਧਾਵੇਂਗੀ,
ਧੀਦੋ ਪਰ ਚਾਕ ਦਾ ਚਾਕ ਰਿਹਾ,
ਬੇਲੇ ਦੀ ਫਕਦਾ ਖ਼ਾਕ ਰਿਹਾ,
ਤੈਨੂੰ ਖੇੜੇ ਤੁਰੇ ਵਿਆਹ ਮੋਈਏ!
ਕੀ ਤੇਰਾ ਸਾਨੂੰ ਚਾਅ ਮੋਈਏ?



ਕੁਝ ਸੇਠਾਂ ਤੈਥੋਂ ਵੱਟ ਲਿਆ,
ਕੁਝ ਨਫ਼ਾ ਵਜ਼ੀਰਾਂ ਖੱਟ ਲਿਆ,
ਕੁਝ ਧਨੀਆਂ ਤੈਨੂੰ ਪੱਟ ਲਿਆ,
ਕੁਝ ਗੋਰਿਆਂ ਤੈਨੂੰ ਛੱਟ ਲਿਆ,
ਮਜ਼ਦੂਰ ਉਮੀਦਾਂ ਵਿਚ ਮੋਇਆ,

-੨੫-