ਪੰਨਾ:ਜਲ ਤਰੰਗ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀ ਪਰਸੋਂ ਰਾਤ ਅਜੇ
ਤੇਰੇ ਉਸ ਪੀਤੂ ਨੇ
ਜੀਤੂ ਨੂੰ ਡੇਗਿਆ ਸੀ!

ਨੀ ਚਲ ਨੀ ਚੰਦਰੀਏ,
ਰਬ ਚੁੱਕੇ ਤੇਰਿਆਂ ਨੂੰ!
ਤੂੰ ਸੁੱਤੀ ਉੱਠੇ ਨਾ!

ਨੀ, ਪਿਛਲੇ ਮੰਗਲ ਦੀ
ਤੂੰ ਮੇਰੀ ਕੜਛੀ ਲੈ
ਅਜ ਤੀਕਣ ਦੇਨੀ ਏਂ!

ਨੀ ਓਦਣ ਮੈਥੋਂ ਤੂੰ
ਜੋ ਕੌਲੀ ਲੈ ਗਈ ਸੈਂ
ਮੁੜ ਕੇ ਨਾ ਦਿੱਤੀ ਨੀ!

ਨੀ, ਚਲ ਨੀ ਥੋਥੜੀਏ,
ਗੱਲਾਂ ਨਾ ਸਾੜ ਪਈ!
ਨੀ, ਪਹਿਲੋਂ ਜੰਮ ਤੇ ਲੈ,
ਗੱਲਾਂ ਨਾ ਪਾੜ ਪਈ!

ਨੀ, ਚਲ ਨੀ ਦਾਨੜੀਏ,
ਅਕਲਾਂ ਨਾ ਸਾੜ ਪਈ!
ਨੀ, ਓਦਣ ਪਰੂੰ ਅਜੇ
ਜੀਤੂ ਦੇ ਭਾਈਏ ਨੂੰ
ਤੇਰਾ ਲੀੜਾ ਵੱਜਾ ਨੀ!

-੨੬-