ਪੰਨਾ:ਜਲ ਤਰੰਗ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀ, ਖਚਰੀ ਕਿੱਡੀ ਏ!
ਮੂੰਹ ਮੀਟੀ ਲਾਚੀ ਏ!!

ਇਹ ਸੁੱਚੀ ਵੇਖੋ ਨੀ!
ਇਹ ਲੁੱਚੀ ਕਿੱਡੀ ਏ!!

ਨੀ, ਪਿਛਲੇ ਵਰ੍ਹੇ ਅਜੇ
ਇਕ ਆਨਾ ਮੰਗਿਆ ਸੀ,
ਅਜ ਤੀਕਣ ਦਿੱਤਾ ਨਾ!

ਨੀ, ਛੋਲੇ ਛੱਟਣ ਨੂੰ
ਮੈਂ ਮੰਗਿਆ ਛੱਜ ਜਰਾ
ਤੇ ਅੱਗੋਂ ਕੂਈ ਨਾ!

ਚੁਪ ਕਰ ਨੀ ਲੁੱਚੜੀਏ!

ਚਲ ਚਲ ਨੀ ਬੂਚੜੀਏ!
ਤੇਰੇ ਜਹੀਆਂ ਡਿਠੀਆਂ ਨੇ,
ਉੱਤੋਂ ਹੀ ਮਿਠੀਆਂ ਨੇ!

ਆਵਣ ਦੇ ਸ਼ਾਮਾਂ ਨੂੰ
ਜੀਤੂ ਦੇ ਭਾਈਏ ਨੂੰ!

ਲੈ, ਮੈਂ ਨਾ ਦੱਸਾਂਗੀ
ਪੀਤੂ ਦੇ ਭਾਈਏ ਨੂੰ?

-੩੦-