ਪੰਨਾ:ਜਲ ਤਰੰਗ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕੈਦੋ

ਮਾਸੂਮ ਸੰਘੀਆਂ ਘੁੱਟਦਾ,
ਨਢੀਆਂ ਦੀਆਂ ਗੁੱਤਾਂ ਪੁੱਟਦਾ,
ਗੰਦ ਹੁਸਨ ਇਸ਼ਕ ਤੇ ਸੁੱਟਦਾ,
ਰਿਹਾ ਦਿਲ ਨੂੰ ਦਿਲ ਤੋਂ ਪਾੜ ਨੀ!
ਰਿਹਾ ਕੈਦੋ ਟੰਗ ਪਸਾਰ ਨੀ!

ਸਮਝੇ ਨਾ ਪ੍ਰੀਤਾਂ ਕੁਆਰੀਆਂ,
ਨਾ ਜਾਣੇ ਪ੍ਰੇਮ-ਖ਼ੁਮਾਰੀਆਂ,
ਖ਼ੁਦ ਕਰੇ ਪਿਆ ਬਦਕਾਰੀਆਂ
ਸਚਿਆਂ ਨੂੰ ਕਰੇ ਖ਼ੁਆਰ ਨੀ!
ਰਿਹਾ ਕੈਦ ਟੰਗ ਪਸਾਰ ਨੀ!

ਹੋ ਆਦਤ ਤੋਂ ਮਜਬੂਰ ਨੀ,
ਖੋ ਬੈਠਾ ਅਕਲ ਸ਼ਊਰ ਨੀ,
ਦਿਲ ਦੀ ਦੁਨੀਆ ਤੋਂ ਦੂਰ ਨੀ,
ਦਿਲ ਵਾਲਿਆਂ ਤੋਂ ਬੇਜ਼ਾਰ ਨੀ!
ਰਿਹਾ ਕੈਦੋ ਟੰਗ ਪਸਾਰ ਨੀ!

-੩੨-