ਪੰਨਾ:ਜਲ ਤਰੰਗ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋ ਬੁਲ੍ਹੀਆਂ

ਦੋ ਬੁਲ੍ਹੀਆਂ ਅਤ ਲਾਲ!

ਲਾਲ ਲਾਲ ਜਿਉਂ ਸੰਝ ਦੀ ਲਾਲੀ,
ਤ੍ਰੇਲ ਵਾਂਗਰਾਂ ਸੀਤ!
ਫੁੱਲ ਦੀਆਂ ਦੋ ਖੰਭੜੀਆਂ ਵਾਂਗਰ
ਕੋਮਲ, ਨਰਮ, ਪੁਨੀਤ!
ਤੜਕਸਾਰ ਵਾਂਗਰ ਅਤ ਨਿਰਮਲ!
ਤਾਰਿਆਂ ਵਾਂਗ ਅਭੋਲ!
ਸੰਗਤਰਿਆਂ ਦੀਆਂ ਫਾੜੀਆਂ ਵਾਂਗੂੰ
ਰਸ-ਭਰੀਆਂ, ਅਤ ਸੁਹਲ!
ਮਿਠੀਆਂ ਮਿਠੀਆਂ ਸ਼ਹਿਦ ਵਾਂਗਰਾਂ!
ਕੁਦਰਤ ਵਾਂਗ ਅਮੀਰ!
ਫਰਕ ਰਹੀਆਂ ਸਨ ਹੌਲੇ ਹੌਲੇ,
ਰੁਮਕੇ ਜਿਵੇਂ ਸਮੀਰ!

-੩੫-