ਪੰਨਾ:ਜਲ ਤਰੰਗ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਦ ਤਕ ਪੇਟ ਉਤੇ ਪੱਬਰ ਰਖਦਾ ਜਾਸੇਂ?
ਕਦ ਤਕ ਲਾਜ ਤੇਰੀ ਬਚਸੀ ਗ਼ਰੀਬੀ ਹੱਥੋਂ?
ਕਦ ਤਕ ਜ਼ੁਲਮ ਦੇ ਅੰਗਿਆਰ ਤੂੰ ਚਖਦਾ ਜਾਸੇਂ?
ਕਦ ਤਕ ਸਬਰ ਦੇ ਘੁਟ ਮੰਦ-ਨਸੀਬੀ ਹੱਥੋਂ?

ਮੰਨਦਾ ਹਾਂ 'ਮੰਗ' ਤੇਰੀ ‘ਜੁਰਮ’ ਗਿਣੀ ਜਾਏਗੀ!
ਤੇਰੀ ਹਰ ਚੀਖ਼ ਤੇ ਤੋਪਾਂ ਦੀ ਗਰਜ ਗਰਜੇਗੀ!
ਤੇਰੀ ਭੁਖ ਗੋਲੀਆਂ ਦੇ ਨਾਲ ਮਿਣੀ ਜਾਏਗੀ!
ਤੇਰੀ ਇਕ ਭਬਕ ਤੋਂ ਪਰ ਜ਼ੁਲਮ ਦੀ ਨੀਂਹ ਲਰਜ਼ੇਗੀ!

ਤੇਰੀ ਇਕ ਕੈਰੀ ਨਜ਼ਰ, ਬਸ ਤੇਰੀ ਇਕ ਘੂਰ ਜਹੀ!
ਤੇਰੀ ਭਰਪੂਰ ਕਰਾਰੀ ਜਹੀ ਬਸ ਇਕ ਠੋਹਕਰ!
ਤੇਰੀ ਬਦਬਖ਼ਤੀ ਤੇਰੇ ਸਾਹਮਣੇ ਲੈ ਚੂਰ ਪਈ!
ਤੇਰੇ ਕਦਮਾ ’ਚ ਪਿਆ ਵੇਖ ਲੈ ਕੁਲ ਦੁਨੀਆ ਦਾ ਜ਼ਰ!

-੩੮-