ਪੰਨਾ:ਜਲ ਤਰੰਗ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਣਦਾ ਹਾਂ ਨੈਣਾ ਵਿਚ,
ਤੇਰੇ ਜੋ ਸਵਾਲ ਏ!
ਜਾਣਦਾ ਹਾਂ ਦਿਲ ਵਿਚ
ਤੇਰੇ ਜੋ ਖ਼ਿਆਲ ਏ!
ਜਾਣਦਾ ਹਾਂ ਹੰਝੂਆਂ 'ਚ
ਤੇਰੇ ਜੋ ਭੁਚਾਲ ਏ!
ਜਾਣਦਾ ਹਾਂ ਤੇਰਾ ਏਥੇ
ਬੈਠਣਾ ਮੁਹਾਲ ਏ!
ਔਖ ’ਚ ਲਪੇਟੀਏ ਨੀ!
ਬਾਰੀ ਵਿਚ ਬੈਠੀਏ ਨੀ!

ਜਾਣਦਾ ਹਾਂ ਤੇਰੀਆਂ ਮੈਂ
ਸਭੇ ਮਜਬੂਰੀਆਂ!
ਜਾਣਦਾ ਹਾਂ ਤੇਰੀਆਂ ਮੈਂ
ਹਸਰਤਾਂ ਅਧੂਰੀਆਂ!
ਜਾਣਦਾ ਹਾਂ ਦੂਰ ਹੋ ਕੇ
ਫੇਰ ਵੀ ਨ ਦੂਰੀਆਂ!
ਜਾਣਦਾ ਹਾਂ ਵਗ ਵਗ
ਅਖੀਆਂ ਬੇਨੂਰੀਆਂ।
ਜਾਣਦਾ ਹਾਂ ਔਕੜਾਂ ਮੈਂ
ਤੇਰੀਆਂ ਸਲੇਟੀਏ ਨੀ!
ਬਾਰੀ ਵਿਚ ਬੈਠੀਏ ਨੀ!

ਮੈਨੂੰ ਦਸ, ਕਿੱਥੋਂ ਸ਼ੈਆਂ
ਐਸੀਆਂ ਲਿਆਵਾਂ ਮੈਂ?
ਸ਼ਾਨਦਾਰ ਕਿੱਥੋਂ ਦਸ

-੪੧-