ਪੰਨਾ:ਜਲ ਤਰੰਗ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਠੀਆਂ ਬਣਾਵਾਂ ਮੈਂ?
ਦੱਸ ਕਿਵੇਂ ਸੋਨੇ ਦੀਆਂ
ਝਾਂਜਰਾਂ ਘੜਾਵਾਂ ਮੈਂ?
ਕੀਮਤੀ ਸੁਗਾਤਾਂ ਭੇਟਾ
ਕਿਸ ਤਰਾਂ ਚੜ੍ਹਾਵਾਂ ਮੈਂ?
ਸੰਗਲਾਂ ਵਲ੍ਹੇਟੀਏ ਨੀ!
ਬਾਰੀ ਵਿਚ ਬੈਠੀਏ ਨੀ!

ਤੇਰਾ ਮੁਲ ਦਸ ਐਨਾ
ਕੀਕਰ ਚੁਕਾ ਦਿਆਂ?
ਆਪੇ ਨੂੰ ਮੁਕਾ ਕੇ, ਦਸ
ਹੋਰ ਕੀ ਮੁਕਾ ਦਿਆਂ?
ਵਸ ਮੇਰਾ ਚੱਲੇ, ਮੈਂ ਤਾਂ
ਅਰਸ਼ ਨੂੰ ਝੁਕਾ ਦਿਆਂ!
ਤੂੰਹੇਂ ਦਸ, ਆਪੇ ਨੂੰ ਮੈਂ
ਸਦਾ ਲਈ ਲੁਕਾ ਦਿਆਂ?
ਬੋਲ ਮੂੰਹ-ਮੀਟੀਏ ਨੀ!
ਬਾਰੀ ਵਿਚ ਬੈਠੀਏ ਨੀ!

ਜਾਣਦਾ ਹਾਂ ਅਜ ਦੇ
ਸਮਾਜ ਨੂੰ ਕਾਨੂੰਨ ਨੂੰ!
ਜਾਣਦਾ ਹਾਂ ਧਨੀਆਂ ਦੇ
ਜੰਮੇ ਹੋਏ ਖ਼ੂਨ ਨੂੰ!
ਅਮੀਰੀ ਦੀ ਦਰਿੰਦਗੀ,
ਗ਼ਰੀਬੀ ਦੇ ਨਿਗੂਣ ਨੂੰ!
ਇਸ਼ਕ ਦੇ ਵੀ ਜਾਣਦਾ ਹਾਂ

-੪੨-