ਪੰਨਾ:ਜਲ ਤਰੰਗ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਬਕਦੇ ਜਨੂੰਨ ਨੂੰ!
ਮਚਲਿਆ ਜਏਟੀਏ ਨੀ!
ਬਾਰੀ ਵਿਚ ਬੈਠੀਏ ਨੀ!

ਚਾਰੇ ਪਾਸੇ ਧਨੀਆਂ ਦਾ
ਹੋ ਰਿਹਾ ਸਫ਼ਾਇਆ ਨੀ!
ਜਨਤਾ ਦਾ ਹੜ੍ਹ ਵੇਖ
ਸਿਰ ਸਿਰ ਆਇਆ ਨੀ!
ਜ਼ਾਲਮਾਂ ਦਾ ਵੇਖ ਕਿਵੇਂ
ਡੁੱਬਾ ਸਰਮਾਇਆ ਨੀ!
ਲੋਕ-ਜੁਗ ਵੇਖ ਕਿਵੇਂ
ਜ਼ਿੰਦਗੀ ਲਿਆਇਆ ਨੀ!
ਨਰਕਾਂ ਚਮੇਟੀਏ ਨੀ!
ਬਾਰੀ ਵਿਚ ਬੈਠੀਏ ਨੀ!

ਮੈਨੂੰ ਇਨਕਲਾਬ ਤਾਈਂ
ਸਿਰੇ ਚਾੜ੍ਹ ਲੈਣ ਦੇ!
ਜ਼ਾਲਮਾਂ ਦੇ ਸਿਰਾਂ ਨੂੰ,
ਜ਼ਰਾ ਲਿਤਾੜ ਲੈਣ ਦੇ!
ਭੰਨ ਜ਼ਰਾ ਤੋਪਾਂ ਬੰਬਾਂ ਦੇ
ਬਥਾੜ ਲੈਣ ਦੇ!
ਸੂਰਜ ਨਵੀਨ ਜ਼ਿੰਦਗੀ ਦਾ
ਚਾੜ੍ਹ ਲੈਣ ਦੇ!
ਨ੍ਹੇਰੇ ਪਲਸੇਟੀਏ ਨੀ!
ਬਾਰੀ ਵਿਚ ਬੈਠੀਏ ਨੀ!

-੪੩-