ਪੰਨਾ:ਜਲ ਤਰੰਗ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਕਲੀ

ਰਾਤ ਖਿੜੀ ਤਾਰਿਆਂ ਦੀ ਛਾਵੇਂ,
ਪੌਣ ਸੁਗੰਧੀ ਭਰੀ!
ਚੰਨੇ ਦੇ ਚਾਨਣ ਵਿਚ ਨ੍ਹਾਤੀ,
ਨੂਰ ਨੂਰ ਹੋ ਠਰੀ!
ਤ੍ਰੇਲ-ਸਿਤਾਰੇ ਜੜੀ ਚਦਰ ਲੈ,
ਚੰਬੇ ਰੰਗੀ ਵਰੀ!
ਇੰਦ੍ਰ ਦੀਆਂ ਦਰਬਾਰੀ ਪਰੀਆਂ
ਤੋਂ ਵਧ ਸੁੰਦਰ ਪਰੀ!
ਉੱਚ, ਅਕਾਸ਼ੋਂ ਆਈ ਧਰਤ ਤੇ,
ਵਿਚ ਝਮੇਲਿਆਂ ਖਲੀ!
(ਇਸ) ਖਹਿ ਖਹਿ ਲੰਘਦੀ
ਭੀੜ ਭਾੜ ਵਿਚ
ਪੈਰੀਂ ਗਈ ਦਲੀ!
ਹਾਇ, ਟੁਟ ਗਈ ਉਹ ਕਲੀ!

-੪੫-