ਪੰਨਾ:ਜਲ ਤਰੰਗ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਸਮਝ ਨਾਕਸ, ਤੇਰੀ ਅਕਲ ਪੂਰਨ-
ਇਹ ਕਿਉਂ ਵਧ ਰਹੀ ਏ ਕਦੂਰਤ ਦਿਨੋ ਦਿਨ?
ਇਹ ਕਿਉਂ ਅੱਡ ਰਸਤੇ ਤੇ ਆ ਕੇ ਦਿਖਾਏ?
ਤੂੰ ਕਿਉਂ ਸਾਰੀ ਦੁਨੀਆ ਦੇ ਟੁਕੜੇ ਬਣਾਏ?
ਜੇ 'ਏਕੇ ਦੀ ਭਗਤੀ' ਤਰਾਨਾ ਸੀ ਤੇਰਾ,
ਤਾਂ ਫੁਟ ਪਾਉਣ ਤੋਂ ਕੀ ਨਿਸ਼ਾਨਾ ਸੀ ਤੇਰਾ?

ਮੈਂ ਮੰਨਦਾਂ, ਤੂੰ ਝਗੜੇ ਦਾ ਹਾਮੀ ਨਹੀਂ ਏ!
ਕਿਸੇ ਇਕ ਦਾ ਮੰਨਦਾਂ ਸੁਆਮੀ ਨਹੀਂ ਏਂ!
ਮੈਂ ਮੰਨਦਾਂ ਤੂੰ ਪਾਪੀ ਨੂੰ ਦੇਨੈ ਸਜ਼ਾਵਾਂ!
ਮੈਂ ਮੰਨਦਾਂ ਤੂੰ ਸੰਤਾਂ ਨੂੰ ਦੇਨੈ ਪਨਾਹਵਾਂ!
ਮੈਂ ਮੰਨਦਾਂ, ਤੂੰ ਜ਼ਾਲਮ ਨੂੰ ਬਰਬਾਦ ਕਰਦੈਂ!
ਮੈਂ ਮੰਨਦਾਂ ਤੂੰ ਮਜ਼ਲੂਮ ਨੂੰ ਸ਼ਾਦ ਕਰਦੈਂ!
ਪਰ ਜੇਕਰ ਬੁਰਾਈ ਤੂੰ ਪੈਦਾ ਨ ਕਰਦਾ,
ਤਾਂ ਕਿਹੜਾ ਤੇਰਾ ਕੰਮ ਸੀ ਜੋ ਨ ਸਰਦਾ?
ਤੂੰ ਜ਼ਾਲਮ ਦੀ ਸ਼ਕਤੀ, ਤੂੰ ਪਾਪੀ ਦੀ ਖ਼ਾਹਸ਼!
ਤੂੰ ਕਾਫ਼ਰ ਦੀ ਬੁੱਧੀ, ਤੂੰ ਦੁਸ਼ਟਾਂ ਦਾ ਸਾਹਸ!
ਤੂੰ ਨਿੰਦਕ ਦੀ ਬੋਲੀ, ਤੂੰ ਚੁਗ਼ਲੀ ਦੀ ਆਦਤ!
ਬੁਰਾਈ ਹੈ ਦੁਨੀਆ 'ਚ ਤੇਰੀ ਬਦੌਲਤ!
ਜੇ ਨੀਅਤ ਤੇਰੀ ਆਪਣੀ ਸਾਫ਼ ਹੁੰਦੀ!
ਤਾਂ ਦੁਨੀਆ 'ਚ ਹਰਗਿਜ਼ ਬਰਾਈ ਨ ਰਹਿੰਦੀ!
ਮੈਂ ਤੇਰੀ ਖ਼ੁਦਾਈ 'ਚ ਤਕਿਆ ਸੀ, ਇਕ ਦਿਨ
ਕਿ ਪਾਣੀ ਤੇ ਅਗ ਭਿੜ ਰਹੇ ਸੀ ਦਨਾ ਦਨ!
ਜੇ ਭਗਤਾਂ ਦੇ ਹੱਥਾਂ 'ਚ ਮਾਲਾ ਸੀ ਤੇਰੀ,
ਤਾਂ ਸਾਕੀ ਦੇ ਹਥ ਵੀ ਪੈਮਾਨਾ ਸੀ ਤੇਰਾ!

-੪੭-