ਪੰਨਾ:ਜਲ ਤਰੰਗ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਭਗਤਾਂ ਦਾ ਰਬ ਏਂ, ਯਾ ਸਾਕੀ ਦਾ ਆਸ਼ਕ?
ਯਾ ਮੁਢ ਤੋਂ ਹੀ ਖੁੰਝਿਆ ਨਿਸ਼ਾਨਾ ਸੀ ਤੇਰਾ?

ਤੂੰ ਬੇਸ਼ੱਕ ਫੁਲ ਨੂੰ ਬਣਾਇਆ ਏ ਸੁੰਦਰ,
ਉਹਨੂੰ ਪਰ ਜੇ ਕੰਡਾਂ ਨੂੰ ਲਾਇਆ ਨ ਹੁੰਦਾ!
ਓ ਦਿੱਤਾ ਈ ਸੋਨੇ ਨੂੰ ਕਿਉਂ ਹਸਨ ਰੁੱਖਾ?
ਤੇ ਉਸਨੂੰ ਸੁਗੰਧਤ ਬਣਾਇਆ ਤਾਂ ਹੁੰਦਾ!
ਤੂੰ, ਬਖ਼ਸ਼ੀ ਏ ਮੋਰਾਂ ਨੂੰ ਸੁੰਦਰਤਾ ਡਾਢੀ,
ਜੇ ਪੈਰਾਂ ਨੂੰ ਤਕ ਤਕ ਉਹ ਰੋਂਦੇ ਨਾ ਰਹਿੰਦੇ!
ਤੂੰ ਬੇਸ਼ੱਕ ਚੰਨ ਨੂੰ ਬਣਾਇਆ ਏ ਨੂਰੀ,
ਜੇ ਦਾਗ਼ਾਂ ਦੇ ਨਾ ਓਸਨੂੰ ਡੋਬ ਪੈਂਦੇ!
ਤੂੰ ਦੀਪਕ ਨੂੰ ਦਿੱਤਾ ਏ ਚਾਨਣ ਤਾਂ ਬੇਸ਼ਕ,
ਜੇ ਉਸਦੇ ਕਦੀ ਹੇਠ ਨ੍ਹੇਰਾ ਨ ਹੁੰਦਾ!
ਤੂੰ ਭੰਬਟ ਨੂੰ ਦਿੱਤਾ ਜੇ ਜਜ਼ਬਾ ਇਸ਼ਕ ਦਾ,
ਵਸ਼ਲ ਦਾ ਉਮਰ ਵਿਚ ਸਵੇਰਾ ਤਾਂ ਹੁੰਦਾ!
ਤੂੰ ਰੁੱਖਾਂ ਨੂੰ ਮੇਵੇ ਤਾਂ ਅਨਗਿਣਤ ਲਾਏ,
ਨ ਐਪਰ ਉਨ੍ਹਾਂ ਨੂੰ ਤੂੰ ਤਰਨਾ ਸਿਖਾਇਆ!
ਤੂੰ ਤਾਰੇ ਤਾਂ ਟਿਮਕਾਏ ਆਕਾਸ਼ ਅੰਦਰ,
ਪਰ ਸਭ ਨੂੰ ਤੂੰ ਗਰਦਿਸ਼ ਸਦੀਵੀ ’ਚ ਪਾਇਆ!
ਜੇ ਚੰਦਨ ਦੇ ਰੁਖ 'ਚੋਂ ਸੁਗੰਧੀ ਉਡਾਈ,
ਉਦ੍ਹੇ ਦਿਲ ਨੂੰ ਫੁੱਲਾਂ ਦਾ ਝੋਰਾ ਹੀ ਰਖਿਆ!
ਤੂੰ ਗੰਨੇ ਦੀ ਰਗ ਰਗ 'ਚ ਰਸ ਤਾਂ ਪੁਚਾਇਆ,
ਉਹਨੂੰ ਪਰ ਫਲਾਂ ਤੋਂ ਤੂੰ ਕੋਰਾ ਹੀ ਰਖਿਆ!
ਤੂੰ ਖ਼ੁਦ ਹੀ ਸਚਾਈ ਦੇ ਪੁਤਲੇ ਬਣਾ ਕੇ
ਕਿਸੇ ਨੂੰ ਤੂੰ ਸੂਲੀ ਦੇ ਉੱਤੇ ਚੜ੍ਹਾਇਆ!
ਕਿਸੇ ਦੀ ਤੂੰ ਜੀਉਂਦੇ ਦੀ ਖਲੜੀ ਲਹਾਈ,

-੪੮-