ਪੰਨਾ:ਜਲ ਤਰੰਗ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਜੀਵਨ

ਨਿਕੀਆਂ ਨਿਕੀਆਂ
ਤਿੰਨ ਕੁੜੀਆਂ ਨੇ
ਇਕ ਦਿਨ ਰਲ ਕੇ
ਬੜੀ ਅਨੋਖੀ
ਖੇਡ ਰਚਾਈ:-

ਮਿੱਟੀ ਦੀ ਇਕ ਘਾਣੀ ਵਿੱਚੋਂ
ਤਿੰਨੇ ਜਣੀਆਂ
ਉਛਲ ਉਛਲ ਕੇ
ਗੁਟਕ ਗੁਟਕ ਕੇ
ਗਿੱਲੀ ਗਿੱਲੀ
ਕੁਝ ਕੁਝ ਗਾੜ੍ਹੀ
ਚਿਕਣੀ ਚਿਕਣੀ ਮਿੱਟੀ
ਹਥ ਵਿਚ
ਥੋੜ੍ਹੀ ਥੋੜ੍ਹੀ
ਖੇਡਣ ਖ਼ਾਤਰ
ਚੁੱਕ ਲਿਆਈਆਂ!



ਤਿੰਨਾ ਨੇ ਫਿਰ
ਆਪੋ ਅਪਣੀ
ਮਿੱਟੀ ਨਾਲੋਂ
ਤੋੜ ਤੋੜ ਕੇ
ਗੁੰਨ੍ਹ ਗੁੰਨ੍ਹ ਕੇ

-੫੩-