ਪੰਨਾ:ਜਲ ਤਰੰਗ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਨਕਾਰ ਨ ਕਰਦੀ

ਕਾਸ਼, ਕਿ ਤੂੰ ਇਨਕਾਰ ਨ ਕਰਦੀ!

ਟੁੱਟ ਗਏ ਤਾਰੇ, ਡੁਲ੍ਹ ਗਏ ਸਾਗਰ,
ਤਿੜਕ ਗਏ ਅਸਮਾਨ!
ਉਜੜ ਗਏ ਸ੍ਵਰਗਾਂ ਦੇ ਮੇਲੇ,
ਸੜੇ ਨਰਕ ਦੇ ਤ੍ਰਾਣ!
ਲੁਕ ਗਏ ਸਚਖੰਡ,ਮਿਟ ਗਈ ਸ੍ਰਿਸ਼ਟੀ,
ਦੌੜ ਗਏ ਭਗਵਾਨ!

ਭਾਵੇਂ ਅਖੀਆਂ ਚਾਰ ਨ ਕਰਦੀ!
ਕਾਸ਼, ਕਿ ਤੂੰ ਇਨਕਾਰ ਨ ਕਰਦੀ!

-੫੫-