ਪੰਨਾ:ਜਲ ਤਰੰਗ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੁਟ ਗਏ ਹਾਸੇ, ਮੁਕ ਗਏ ਰੋਣੇ,
ਤਰਸ ਗਏ ਅਰਮਾਨ!
ਮਰ ਗਈ ਹਰਕਤ, ਮੁਰਦਾ ਰੌਲੇ,
ਸੁੰਞੇ ਕੁੱਲ ਜਹਾਨ!
ਬੁਝੀਆਂ ਜੋਤਾਂ, ਗੁੰਮ ਚੇਤੰਨਤਾ,
ਹੋਂਦ ਪਈ ਬੇਜਾਨ!

ਭਾਵੇਂ ਤੂੰ ਇਕਰਾਰ ਨ ਕਰਦੀ!
ਕਾਸ਼, ਕਿ ਤੂੰ ਇਨਕਾਰ ਨ ਕਰਦੀ!

ਮੈਂ ਵੀ ਉਡਦਾ,ਤੂੰ ਵੀ ਉਡਦੀ,
ਅਪਣੇ ਅਪਣੇ ਧਿਆਨ!
ਆਸਾਂ ਸਧਰਾਂ ਰਹਿੰਦੀਆਂ ਸੱਭੇ,
ਰਹਿੰਦੇ ਕੁਲ ਘਮਸਾਣ!
ਰੀਝਾਂ ਨਾਲ ਵਲਵਲੇ ਉਠਦੇ,
ਉਠਦੇ ਸਦਾ ਤੁਫ਼ਾਨ!
ਲਹਿਰਾਂ ਅੰਦਰ ਲੰਘਦਾ ਜੀਵਨ,
ਤਾਂਘਾਂ ਵਿਚ ਗ਼ਲਤਾਨ!

ਭਾਵੇਂ ਤੂੰ ਕੁਝ ਪਿਆਰ ਨ ਕਰਦੀ!
ਕਾਸ਼, ਕਿ ਤੂੰ ਇਨਕਾਰ ਨ ਕਰਦੀ!

-੫੬-