ਪੰਨਾ:ਜਲ ਤਰੰਗ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਦ ਨਿੱਕੇ ਨਿੱਕੇ ਸਾਂਗੇ ‘ਬੇਅਕਲ’ ਤੇ ‘ਸ਼ਦਾਈ’,
ਸਾਂਝੀ ਸੀ ਸਾਡੀ ਰੋਟੀ, ਸਾਂਝੇ ਸੀ ਬਾਪ ਮਾਈ।
ਮਾਪੇ ਤੇ ਭੈਣ ਭਾਈ, ਪੜ੍ਹ ਕੇ ਸਗੋਂ ਗੁਆ ਲਏ।
ਬਾਂਦਰ ਤੋਂ ਬਿੱਲੀਆਂ ਨੇ ਰੋਟੀ ਖੁਹਾਈ ਨਾਲੇ!
ਬਾਲਕ ਬਣੇ ਜੇ ਰਹਿੰਦੇ, ਪੈਂਦੇ ਨ ਇਹ ਪੁਆੜੇ-
ਮਜ਼ਹਬ ਦੇ ਉੱਤੋਂ ਝਗੜੇ, ਇਹ ਈਰਖਾ, ਇਹ ਸਾੜੇ।
ਮਾਸੂਮੀਅਤ ਸੀ ਚੰਗੀ, ਰੱਬਾ ਮੇਰੇ ਦੁਹਾਈ!
ਕਿਉਂ ਹੋ ਗਏ ਸਿਆਣੇ? ਕਿਉਂ ਅਕਲ ਸਾਨੂੰ ਆਈ?

-੫੯-