ਪੰਨਾ:ਜਲ ਤਰੰਗ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੂਜੀ ਗੋਲੀ ਲਾਲ ਨੀ ਰਾਣੀ,
ਦੂਜੀ ਗੋਲੀ ਲਾਲ!
ਜਿਉਂ ਦਿਲ ਮੇਰਾ ਕੀਤਾ ਹੋਵੇ
ਜ਼ਾਲਮ ਕਿਸੇ ਹਲਾਲ!
ਲਾਲ ਲਾਲ ਦਿਲ ਮੇਰਾ ਰਾਣੀ,
ਜ਼ਖ਼ਮੀ, ਲਹੂ ਲੁਹਾਨ!
ਅੰਦਰੋਂ ਬਾਹਰੋਂ ਪਛਿਆ ਹੋਇਆ
ਖ਼ੂਨੀ ਕਿਸੇ ਸ਼ਤਾਨ!
ਪੀੜ ਪੀੜ ਦਿਲ ਹੋਇਆ ਮੇਰਾ,
ਲੋਕਾਂ ਭਾਣੇ ਰਾਗ!
ਨਿੱਤ ਉਲੀਕਾਂ ਕਵਿਤਾ ਰਾਣੀ,
ਬੈਠ ਉਨੀਂਦੇ ਝਾਗ!

ਦਿਲ ਮੇਰੇ ਦੇ ਦੋਇ ਰੂਪ ਨੀ,
ਦਿਲ ਵਿਚ ਲਵੀਂ ਸਮੋ!
ਵੇਖੀਂ ਕਿਧਰੇ ਲਗੇ ਠੇਸ ਨਾ,
ਸੀਨੇ ਵਿੱਚ ਲੁਕੋ!

ਦੋ ਗੋਲੀਆਂ ਖਾ ਲੈ ਰਾਣੀ
ਖਾ ਲੈ ਗੋਲੀਆਂ ਦੋ!

-੬੩-