ਪੰਨਾ:ਜਲ ਤਰੰਗ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਰਾਸੇ ਹੋਏ,
ਚੁੱਪ ਚੁਪੀਤੇ,
ਫ਼ਿਕਰਾਂ ਲੀਣੇ,
ਮੜ੍ਹੀਆਂ ਵੱਲੇ
ਤੁਰਦੇ ਜਾਂਦੇ... ... ਤੁਰਦੇ ਜਾਂਦੇ... ...
ਦੂਰ ਪਹੁੰਚ ਕੇ
ਮੇਰੀ ਅੱਖੀਓਂ
ਉਹਲੇ ਹੋ ਗਏ!

ਬੈਠ ਇਕੱਲਾ
ਮੈਂ ਪਿਆ ਸੋਚਾਂ:
ਇਹ ਕੀ ਹੋਇਆ?-
ਬਾਲਕ ਖੇਡਣ
ਖੇਡ-ਵਿਗੁੱਤੇ!
ਰਾਹੀ ਲੰਘਣ
ਥੱਕੇ ਟੁੱਟੇ!
ਅਰਥੀ ਜਾਵੇ
ਚੁੱਪ ਚੁਪੀਤੇ!

-੬੫-