ਪੰਨਾ:ਜਲ ਤਰੰਗ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੱਸਾਂ ਕਿਵੇਂ ਜਹਾਜ਼ ਦੀ ਸ਼ਾਨ?
ਓਡਾ ਇਕ ਵੀ ਨਹੀਂ ਮਕਾਨ!
ਹਰਲ ਹਰਲ ਅਸਟੀਮਰ ਫਿਰਦੇ,
ਪੁਲ ਤੇ ਖੜਿਆਂ ਦੇ ਦਿਲ ਘਿਰਦੇ।
ਬੇੜੀਆਂ ਨੱਸਣ ਬਾਲਾਂ ਹਾਰ।
ਡੁੱੱਬਣ ਦੀ ਨਹੀਂ ਚਿੱਤ ਵਿਚਾਰ।
ਡੌਰਭੌਰ ਹਾਲਤ ਵਿਚ ਮੇਰਾ
ਨਦੀ 'ਚ ਡਿਗ ਪਿਆ ਕਪੜਾ ਲੱਤਾ!
ਅੱਖੀ ਡਿੱਠਾ ਮੈਂ ਕਲਕੱਤਾ!

ਓਥੋਂ ਜ਼ਰਾ ਕੁ ਅੱਗੇ ਆਇਆ,
ਮੇਰਾ ਤੇ ਬਸ ਦਿਲ ਘਬਰਾਇਆ,
ਮੋਟਰ ਲੰਘੀ, ਲਾਰੀ ਆਈ,
ਟ੍ਰਾਮ ਗਈ, ਫਿਰ ਮੋਟਰ ਆਈ।
ਏਨੀਆਂ ਲਾਰੀਆਂ ਕਿੱਥੋਂ ਆਈਆਂ?
ਮੀਲਾਂ ਤਕ ਟ੍ਰਾਮਾਂ ਹਲਕਾਈਆਂ!
ਰਿਕਸ਼ੇ, ਸੈਕਲ ਫਿਰਨ ਅਪਾਰ!
ਆਦਮ ਦਾ ਨਾ ਕੋਈ ਸ਼ੁਮਾਰ!
ਇੱਕ ਸਕਿੰਟ ਸੜਕ ਨਾ ਵਿਹਲੀ!
ਕਿੱਥੋਂ ਹਲਕ-ਹਨੇਰੀ ਝੁੱਲੀ?
ਏਥੇ ਹਰ ਇਕ ਕਾਹਲ-ਵਿਗੱਤਾ!
ਅੱਖੀਂ ਡਿੱਠਾ ਮੈਂ ਕਲਕੱਤਾ!

ਫੇਰ ਧਰਮਤੱਲੇ ਮੈਂ ਆਇਆ,
ਭੀੜ ਵੇਖ ਕੇ ਮੈਂ ਨਸ਼ਿਆਇਆ!
ਆਦਮ ਦਾ ਆਇਆ ਤੂਫ਼ਾਨ!

-੬੮