ਪੰਨਾ:ਜਲ ਤਰੰਗ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਲਾ

ਬੱਲੇ ਬੱਲੇ ਭਈ ਮੇਲ ਦੀਆਂ ਹਦ ਰੌਣਕਾਂ।
ਰੰਗ ਢੰਗ ਦੇ ਤਮਾਸੇ ਆਏ,
ਭਈ ਮੇਲੇ ਦੀਆਂ ਹਦ ਫੌਣਕਾਂ!

ਬੱਲੇ ਬੱਲੇ ਪੰਘੂੜਿਆਂ ਦੀ ਮੌਜ ਲਗ ਗਈ!
ਬੁਢੇ ਬੁਢੀਆਂ ਤੇ ਆਈ ਜਵਾਨੀ,
ਪੰਘੂੜਿਆਂ ਦੀ ਮੌਜ ਲੱਗ ਗਈ!

ਬੱਲੇ ਬੱਲੇ ਭਈ ਹਟ ਹਲਵਾਈਆਂ ਦੇ!
ਜਟ ਵਣਜ ਥਾਲ ਦਾ ਕਰਦਾ,
ਭਈ ਹਟ ਹਲਵਾਈਆਂ ਦੇ!

-੭੧-