ਪੰਨਾ:ਜਲ ਤਰੰਗ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੰਗ ਬਰੰਗੇ ਦਿਸਣ ਅਕਾਰ!
ਦੋ ਪੈਸੇ ਦੇ ਕੇ ਅਸਵਾਰੀ,
ਗਾਹ ਲਓ ਭਾਵੇਂ ਧਰਤੀ ਸਾਰੀ।
ਯੂ. ਪੀ., ਸੀ. ਪੀ. ਤੇ ਬੰਗਾਲ,
ਆਣ ਜੁੜੇ ਮਦਰਾਸ, ਪੰਜਾਬ।
'ਕੱਠਾ ਹੋਇਆ ਹਿੰਦੁਸਤਾਨ!
ਵਾਹ ਵਾ ਕਲਕੱਤੇ ਦੀ ਸ਼ਾਨ!
ਰੰਗ ਬਰੰਗਾ, ਰੰਗੀਂ ਰੱਤਾ!
ਅੱਖੀਂ ਡਿੱਠਾ ਮੈਂ ਕਲਕੱਤਾ!

ਤੱਕੀ ਇੱਕ ਅਨੋਖੀ ਸ਼ਾਨ-
ਏਥੋਂ ਦੇ ਮਜ਼ਦੂਰ, ਕਿਸਾਨ,
ਜੀਵਨ ਨੂੰ ਕਰ ਰਹੇ ਪਿਆਰ,
ਲਾਠੀ, ਗੋਲੀ ਰਹੇ ਸਹਾਰ!
ਪੁੱਟ ਪੁੱਟ ਸਰਮਾਇਆਦਾਰੀ,
ਹੁਗਲੀ ਦੇ ਵਿਚ ਜਾਵਣ ਤਾਰੀ!
ਜ਼ਾਲਮ ਦਾ ਕਰ ਕੰਮ ਤਮਾਮ,
ਸਾਜ ਰਹੇ ਇਕ ਨਵਾਂ ਨਜ਼ਾਮ!
ਲੱਭ ਲਿਆ ਲੋਕਾਂ ਨੇ ਰਾਹ!
ਜੀਵਨ ਦਾ ਭਰਪੂਰ ਉਮਾਹ!
ਜਾਗ ਪਈ ਏਥੋਂ ਦੀ ਜਨਤਾ!
ਅੱਖੀਂ ਡਿੱਠਾ ਮੈਂ ਕਲਕੱਤਾ!

-੭੦-