ਪੰਨਾ:ਜ਼ਫ਼ਰਨਾਮਾ ਸਟੀਕ.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਅ)

ਜਦ ਇਨਾਂ ਨੇ ਸਚੇ ਅਕਾਲੀ ਧਰਮ ਨੂੰ ਸੰਸਾਰ ਪਰ ਪ੍ਰਗਟ ਕਰਨਾ ਚਾਹਿਆ ਤਾਂ ਉਸ ਸਮੇਂ ਹਿੰਦ ਵਾਸੀ ਜੋ ਆਪਣੇ ਅਗ੍ਯਾਨ ਦੇ ਕਾਰਣ ਮੂਰਤੀ ਪੂਜਾ ਆਦਿਕ ੩੩ ਕਰੋੜ ਦੇਵੀ ਦੇਵਤਿਆਂ ਪਿੱਛੇ ਲਗੇ ਹੋਏ ਸਨ ਉਨਾਂ ਨੂੰ ਏਹ ਉਪਦੇਸ਼ ਬਹੁਤ ਬੁਰੇ ਪ੍ਰਤੀਤ ਹੋਣ ਲਗੇ। ਸ੍ਰੀ ਗੁਰੂ ਜੀ ਦੇ ਜ਼ਬਾਨੀ ਹੀ ਉਪਦੇਸ਼ ਨਹੀਂ ਸਨ ਬਲਕਿ ਕਈ ਸਚੇ ੨ ਗ੍ਰੰਥ ਰਚੇ ਜਾਣ ਲਗੇ ਤੇ ਧਰਮ ਪ੍ਰਚਾਰ ਦਾ ਕੰਮ ਤੇਜ਼ੀ ਨਾਲ ਜਾਰੀ ਕਰਨ ਲਈ ੫੨ ਕਵੀ ਆਪਣੇ ਦਰਬਾਰ ਵਿਖੇ ਨੌਕਰ ਰੱਖਕੇ 'ਰਲੀਜਸ ਬੁਕ ਸੁਸਾਇਟੀ' (ਧਾਰਮਿਕ ਪੁਸਤਕ ਸਭਾ) ਅਸਥਾਪਨ ਕੀਤੀ ਜੋ ਅਨ੍ਯਧਰਮ ਪੁਸਤਕਾਂ ਦਾ ਉਲਥਾ ਭਾਸ਼ਾ ਵਿਖੇ ਕਰਦੇ ਸੇ ਤਾਂ ਕਿ ਹਿੰਦੂ ਮੁਸਲਮਾਨ ਆਦਿ ਆਪਣੇ ੨ ਗਰੰਥਾਂ ਤੋਂ ਜਾਣੂ ਹੋਕੇ ਝੂਠੇ ਮੱਤਾਂ ਨੂੰ ਤ੍ਯਾਗ ਸਚੇ ਮਤ (ਖਾਲਸਾ ਧਰਮ) ਨੂੰ ਅੰਗੀਕਾਰ ਕਰਨ. ਇਸ ਪਰਚਾਰ ਦਾ ਅਸਰ ਇਹ ਹੋਇਆ ਕਿ ਅਣਗਿਣਤ ਲੋਗ ਪਾਖੰਡ ਨੂੰ ਤ੍ਯਾਗ ਸਿੱਖੀ ਮੰਡਲ ਵਿਖੇ ਦਾਖਲ ਹੋਣ ਲਗੇ ਪਰ ਇਸਨੂੰ ਹਿੰਦੂ ਤੇ ਪਹਾੜੀ ਰਾਜੇ ਨ ਸਹਾਰ ਸੱਕੇ, ਜਦੋਂ ਕਿ ਧਰਮ ਚਰਚਾ ਵਿੱਖੇ ਕਈ ਗੁਰੂ ਜੀ ਨਾਲ ਨੇ ਅੜ ਸਕਿਆ ਤਾਂ ਬਾਹਮਣਾਂ ਨੇ ਪਹਾੜੀ ਰਾਜਿਆਂ ਨੂੰ ਹਿੰਦੂ ਧਰਮ ਰਖ੍ਯਕ ਦਸ ਕੇ ਅਤੇ ਕਾਜ਼ੀਆਂ ਮਲਣਿਆਂ ਨੇ ਔਰੰਗਜ਼ੇਬ ਨੂੰ ਗੁਰੂ ਸਾਹਿਬ ਦੇ ਵਿਰੁੱਧ ਕਰ ਦਿਤਾ, ਇਸ ਲਈ ਗੁਰੂ ਜੀ ਲਿਖਦੇ ਹਨ:-

"ਫਤੇ ਸ਼ਾਹ ਕੋਪਾ ਤਬ ਰਾਜਾ,
ਲੋਹ ਪਰਾ ਹਮ ਸੋ ਬਿਨਕਾਜਾ."
                           (ਵਚਿਤ੍ਰ ਨਾਟਿਕ)

ਜਦੋਂ ਫਤੇ ਸ਼ਾਹ ਸ੍ਰੀ ਨਗਰ ਦਾ ਰਾਜਾ ਅਕਾਰਣ ਫੌਜ ਲੈਕੇ ਗੁਰੂ ਜੀ ਪਰ ਆ ਪਿਆ, ਇਧਰੋਂ ਸਿੱਖਾਂ ਨੇ ਭੀ ਜੋ ਸਭ੍ਯ ਧਰਮ ਵਿਖੇ ਦ੍ਰਿੜ ਸਨ ਖੂਬ ਟਾਕਰਾ ਕੀਤਾ ਇਸ ਪਰਕਾਰ ਪਹਾੜੀ ਰਾਜੇ ਤਾਂ ਸਿੱਖਾਂ ਦੇ ਅਤਯੰਤ ਵਿਰੋਧੀ ਹੋਗਏ, ਤੇ ਦੋ ਤਿੰਨ