ਪੰਨਾ:ਜ਼ਫ਼ਰਨਾਮਾ ਸਟੀਕ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਸ)

ਪ੍ਰਿਤ੍ਰਿ ਦੰਡ ਦੇਵਨ ਕੇ ਕਾਮਾ।
ਕਤ ਛੂਟਤ ਹਮ ਸੇ ਅਭਿਰਾਮਾ॥
                (ਗੁਰਬਿਲਾਸ ਪਾਤਸ਼ਾਹੀ ੧੦)

ਰਾਜਪੂਤ ਪਹਾੜੀ ਰਾਜੇ ਅਤੇ ਹੋਰ ਪੱਕੇ ਹਿੰਦੂ ਤਾਂ ਦੀਵਾਨ ਵਿਚੋਂ ਉਠਕੇ ਚਲੇ ਗਏ ਪਰ ਗੁਰੂ ਮਹਾ ਰਾਜ ਦੇ ਉਪਦੇਸ਼ ਦਾ ਅਜੇਹਾ ਅਸਰ ਹੋਇਆ ਕਿ ਉਸੀ ਦਿਨ ੨੦ ਹਜ਼ਾਰ ਪੁਰਸ਼ਾਂ ਤੇ ਇਸਤ੍ਰੀਆਂ ਨੇ ਅੰਮ੍ਰਿਤ ਪਾਨ ਕੀਤਾ। ਇਸ ਧਾਰਮਿਕ ਦੀਵਾਨ ਦੀ ਖਬਰ 'ਵਾਕੇਨਵੀਸਾਂ' (ਰੀਪੋਰਟਰਾਂ) ਨੇ ਜੋ ਉਸ ਸਮੇਂ ਦੀਵਾਨ ਵਿਖੇ ਮੌਜੂਦ ਸਨ, ਔਰੰਗਜ਼ੇਬ ਆਲਮਗੀਰ ਬਾਦਸ਼ਾਹ ਦਿੱਲੀ ਨੂੰ ਲਿਖਕੇ ਇਸ ਪ੍ਰਕਾਰ ਭੇਜੀ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਇਸ ਪਰਕਾਰ ਦਾ ਐਲਾਨ ਕੀਤਾ ਹੈ ਕਿ "ਸਾਰੇ ਲੋਕ ਇਕ ਧਰਮ ਵਾਲੇ ਹੋ ਜਾਣ ਕਿ ਦ੍ਵੈਤ ਵਿਚੋਂ ਉੱਠ ਜਾਵੇ, ਚਾਰੇ ਵਰਣ ਹਿੰਦੂਆਂ ਦੇ, ਜੈਸਾ ਕਿ ਬਾਹਮਣ, ਛਤ੍ਰੀ, ਵੈਸ਼, ਸੂਦ੍ਰ, ਹਰ ਇਕ ਦਾ ਜੁਦਾ ੨ ਧਰਮ ਸਾਸਤ੍ਰ ਨੀਯਤ ਹੈ ਓਹ ਉਨਾਂ ਨੂੰ ਤਿਆਗ ਕੇ ਇਕ ਪ੍ਰੇਮ ਦਾ ਪੰਥ ਅੰਗੀਕਾਰ ਕਰਣ ਅਤੇ ਆਪਸ ਵਿਖੇ ਭਾਈ ਬਣ ਜਾਣ ਅਤੇ ਇਕ ਆਦਮੀ ਦੂਜੇ ਆਦਮੀ ਤੋਂ ਅਪਣੇ ਆਪਨੂੰ ਬੜਾ ਖਯਾਲ ਨਾ ਕਰੇ, ਅਤੇ ਇਸ ਵਰਤਾਰੇ ਨੂੰ ਰਟਕੇ ਗੰਗਾ ਆਦਿਕ ਤੀਰਥਾਂ (ਜਿਨਾਂ ਦਾ ਕਿ ਵੇਦ ਸ਼ਾਸਤ੍ਰਾਂ ਵਿਖੇ ਵੱਡਾ ਮਾਨ,ਹੈ) ਮਨ ਤੋਂ ਦੂਰ ਕਰਨ ਅਤੇ ਸਾਏ ਗੁਰੁ ਨਾਨਕ (ਜੀ) ਅਤੇ ਹੋਰ ਗੁਰੂਆਂ ਦੇ ਕਿਸੀ ਅਵਤਾਰ ਜੇਹਾ ਕਿ ਰਾਮ, ਕ੍ਰਿਸ਼ਨ, ਬ੍ਰਹਮਾ ਅਤੇ ਦੇਵੀ ਆਦਿਕ ਨੂੰ ਨਾ ਮੰਨਣ ਅਤੇ ਮੇਰਾ ਅੰਮ੍ਰਿਤ ਪਾਨ ਕਰਕੇ ਚਾਰੇ ਵਰਣਾਂ ਦੇ ਆਦਮੀ ਇਕ ਬਰਤਨ ਵਿਖੇ ਭੋਜਨ ਖਾਣ ਅਤੇ ਇਕ ਦੂਜੇ ਤੋਂ ਘ੍ਰਿਣਾ ਨਾ ਕਰਨ।

ਇਸ ਪ੍ਰਕਾਰ ਦੇ ਬਹੁਤ ਸਾਰੇ ਉਪਦੇਸ਼ ਕਥਨ ਕੀਤੇ ਅਤੇ ਜਦ ਪੁਰਸ਼ਾਂ ਨੇ ਸੁਣੇ ਤਾਂ ਬਹੁਤ ਸਾਰੇ ਛੱਤ੍ਰੀ ਬ੍ਰਮਣ ਉੱਠ ਖੜੇ ਹੋਏ ਅਤੇ ਕੈਹਣ ਲਗੇ ਕਿ ਅਸੀਂ ਗੁਰੂ ਨਾਨਕ ਅਤੇ ਹੋਰ