(ਹ)
ਗੁਰੂਆਂ ਦੇ ਧਰਮ ਨੂੰ ਮੰਨਦੇ ਹਾਂ ਅਤੇ ਜੋ ਧਰਮ ਵੇਦ ਸ਼ਾਸ਼ਤ੍ਰ ਤੋਂ ਵਿਰੁੱਧ ਹੈ ਉਸਨੂੰ ਕਦਾਪੀ ਸ੍ਵੀਕਾਰ ਨਹੀਂ ਕਰਾਂਗੇ ਅਤੇ ਸਨਾਤਨ ਧਰਮ ਨੂੰ ਜੋ ਬਜੁਰਗਾਂ ਦਾ ਚਲਾਇਆ ਹੋਇਆ ਹੈ ਇਕ ਛੋਕਰੇ ਦੇ ਕਹਣ ਨਾਲ ਨਹੀਂ ਛੱਡਗੇ। ਜਦੋਂ ਏਹ ਬਾਤ ਕਹੀ ਗਈ ਤਾਂ ੨੦ ਹਜ਼ਾਰ ਪੁਰਸ਼ਾਂ ਨੇ ਅਖਿਆ ਅਸੀਂ ਰਜ਼ਾਮੰਦ ਹਾਂ ਅਤੇ ਅਪਣੇ ਮੁਖ ਤੋਂ ਆਗ੍ਯਾਕਾਰੀ ਹੋਣ ਦਾ ਬਚਨ ਕੀਤਾ।"
(ਤਾਰੀਖ ਫਾਰਸੀ, ਕ੍ਰਿਤ ਮੁਨਸ਼ੀ ਗੁਲਾਮ ਮੁਹਈਯੁੱਦੀਨ)
ਪਰ ਅਨ੍ਯ ਧਰਮੀਆਂ ਨੂੰ ਇਹ ਖਾਲਸੇ ਦਾ ਬਧਦਾ ਤੇਜ ਨਾ ਭਾਇਆ ਤੇ ਅੰਦਰੋਅੰਦਰੀ ਅਨੇਕ ਪ੍ਰਕਾਰ ਦੀਆਂ ਚਾਲਾਂ ਚਲਣ ਲਗੇ ਜਿਸਤੋਂ ਖਾਲਸਾ ਸਦਾ ਲਈ ਸੰਸਾਰ ਤੋਂ ਮਿਟ ਜਾਵੇ। ਪਰ ਜਦ ਗੁਪਤ ਚਾਲਾਂ ਦਾ ਕੁਝ ਅਸਰ ਨਾ ਹੋਇਆ ਤਾਂ ਪ੍ਰਤੱਖ ਖਾਲਸਾ ਧਰਮ ਦੇ ਵਿਰੋਧੀ ਹੋ ਗਏ, ਤੇ ਬ੍ਰਾਹਮਣਾਂ ਨੇ ਜਾਤਿ ਪਾਤਿ ਤੇ ਯਗ੍ਯੋਪਵੀਤ ਦੀ ਰੀਤਿ ਨੂੰ ਟੁਟਿਆਂ ਹੋਇਆਂ ਦੇਖ ਅਤੀਯੰਤ ਰੌਲਾ ਪਾਇਆ ਤੇ ਆਸ ਪਾਸ ਦੇ ਸਾਰੇ ਪਹਾੜੀ ਰਾਜਿਆਂ ਨੂੰ ਹਿੰਦੂ ਧਰਮ ਲੁਟ ਗਿਆ, ਭਰਿਸ਼੍ਟ ਹੋ ਗਿਆ, ਨਸ਼ਟ ਹੋਗਿਆ ਕਹਿ ਸੁਣਕੇ ਗੁਰੂ ਸਾਹਿਬ ਦਾ ਅਤ੍ਯੰਤ ਵਿਰੋਧੀ ਕਰ ਦਿੱਤਾ। ਕੁਝ ਰਾਜੇ ਤਾਂ ਪਹਿਲਾਂ ਹੀ ਗੁਰੂ ਜੀ ਨਾਲ ਵਰੋਧ ਰਖਦੇ ਸਨ ਹੁਣ ਸਾਰੇ ਹੀ ਰਾਜੇ ਵਰੋਧੀ ਹੋ ਗਏ ਤੇ ਇਹ ਰਾਇ ਪਾਸ ਹੋਈ ਕਿ ਗੁਰੁ ਗੋਬਿੰਦ ਸਿੰਘ ਨੂੰ ਜੋ ਹਿੰਦੂਆਂ ਦੀ ਜਾਤਪਾਤ ਦਾ ਵਿਰੋਧੀ ਮੂਰਤੀ ਪੂਜਾ ਦੇ ਨਾ ਮੰਨਣ ਵਾਲਾ ਹੈ, ਅਜਿਹਾ ਕਸ਼ਟ ਦਿਤਾ ਜਾਵੇ ਕਿ ਓਹ ਦਮ ਨਾ ਲੈਣਾਂ ਪਾਵੇ। ਇਸ ਲਈ ਸਾਰੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨੂੰ ਲਿਖ ਭੇਜਿਆ, ਕਿ ਆਪ ਆਪਣੇ ਉਪਦੇਸ਼ਾਂ ਤੇ ਵਖ੍ਯਾਨਾਂ ਨੂੰ ਬੰਦ ਕਰੋ ਨਹੀਂ ਸਾਡੇ ਇਲਾਕੇ ਵਿਚੋਂ ਨਿਕਲ ਜਾਵੋ ਤੇ ਅਨੰਦ ਪੁਰ ਨੂੰ ਖਾਲੀ ਕਰੋ, ਨਹੀਂ ਤਾਂ ਤੁਹਾਡੇ ਪਰ ਚੜ੍ਹਾਈ ਕੀਤੀ ਜਾਂਦੀ ਹੈ, ਇਸ ਦਾ ਉੱਤ੍ਰ ਗੁਰੂ ਜੀ ਨੇ ਕੇਵਲ ਏਹ ਦਿਤਾ:-